ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ - ਪੰਜਾਬ ਸਰਕਾਰ ਨੂੰ ਚਿਤਾਵਨੀ
🎬 Watch Now: Feature Video
ਅੰਮ੍ਰਿਤਸਰ: ਦਿੱਲੀ ਕਿਸਾਨ ਮੋਰਚਾ ਫਤਿਹ ਤੋਂ ਬਾਅਦ ਲਗਾਤਾਰ ਕਿਸਾਨ ਪੰਜਾਬ ਨੂੰ ਪਰਤ ਰਹੇ ਹਨ। ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਆਗਵਾਈ ਵਿੱਚ ਜੱਥਾ ਪਹੁੰਚਿਆ ਹੈ ਜਿਸਦਾ ਆਮ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸੁਆਗਤ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਕਿਸਾਨਾਂ ਨੇ ਐਲਾਨ ਕਰਦਿਆਂ ਕਿਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਲੈਕੇ 20 ਤਾਰੀਕ ਤੋਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ( rail roko movement in Punjab) ਸ਼ੁਰੂ ਕੀਤਾ ਜਾਵੇਗਾ।