ਤੇਜ਼ ਰਫ਼ਤਾਰੀ ਕਾਰ ਦੀ ਟਰੈਕਟਰ ਨਾਲ ਟੱਕਰ, ਕਿਸਾਨ ਗੰਭੀਰ ਜ਼ਖ਼ਮੀ - ਟਰੈਕਟਰ
🎬 Watch Now: Feature Video
ਤਰਨਤਾਰਨ: ਨੈਸ਼ਨਲ ਹਾਈਵੇ-54'ਤੇ ਸਵੇਰੇ ਸਰਹਾਲੀ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਤੇ ਟਰੈਕਟਰ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਦਰਮਿਆਨ ਟਰੈਕਟਰ ਸਵਾਰ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਨਜ਼ਦੀਕੀ ਸਰਹਾਲੀ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਕਾਰ ਡਰਾਇਵਰ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਤੇ ਲੋਕਾਂ ਵੱਲੋਂ ਕਾਰ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਰਾਥ ਵੀ ਬਰਾਮਦ ਕੀਤੇ ਗਏ ਹਨ।