ਰੋਹਨਪ੍ਰੀਤ ਨਾਲ ਵਿਆਹ ਕਰ ਪਟਿਆਲਾ ਸ਼ਹਿਰ ਦੀ ਨੂੰਹ ਬਣੇਗੀ ਮਸ਼ਹੂਰ ਗਾਇਕਾ ਨੇਹਾ ਕੱਕੜ - ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ
🎬 Watch Now: Feature Video
ਪਟਿਆਲਾ: ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਗਾਇਕ ਰੋਹਨਪ੍ਰੀਤ ਸਿੰਘ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਰੋਹਨਪ੍ਰੀਤ ਦਾ ਜਨਮ ਪਟਿਆਲਾ ਵਿੱਖੇ ਇੱਕ ਸਧਾਰਨ ਪਰਿਵਾਰ 'ਚ ਸਾਲ 1993 'ਚ ਹੋਇਆ ਸੀ। ਆਪਣੀ ਮਿਹਨਤ ਸਦਕਾ ਰੋਹਨਪ੍ਰੀਤ ਗਾਇਕੀ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਰੋਹਨਪ੍ਰੀਤ ਨਾਲ ਵਿਆਹ ਕਰ ਮਸ਼ਹੂਰ ਗਾਇਕਾ ਨੇਹਾ ਕੱਕੜ ਪਟਿਆਲਾ ਸ਼ਹਿਰ ਦੀ ਨੂੰਹ ਬਣੇਗੀ। ਫਿਲਹਾਲ 23 ਤੇ 24 ਅਕਤੂਬਰ ਨੂੰ ਦੋਵੇਂ ਵਿਆਹ ਕਰਵਾ ਰਹੇ ਹਨ ਤੇ 26 ਅਕਤੂਬਰ ਨੂੰ ਮੋਹਾਲੀ ਵਿਖੇ ਉਨ੍ਹਾਂ ਦੀ ਰਿਸੈਪਸ਼ਨ ਹੈ। ਇਸ ਮਗਰੋਂ ਨੇਹਾ ਕੱਕੜ ਰੋਹਨਪ੍ਰੀਤ ਦੇ ਪਟਿਆਲਾ ਘਰ ਵਿਖੇ ਆਵੇਗੀ, ਜਿਥੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।