ਕਾਂਗਰਸ ਦੀ ਮਦਦ ਨਾਲ ਚੋਣ ਅਧਿਕਾਰੀਆਂ ਨੇ ਬਣਾਈਆਂ ਜਾਅਲੀ ਵੋਟਾਂ: ਸੇਖੋਂ
🎬 Watch Now: Feature Video
ਫ਼ਿਰੋਜ਼ਪੁਰ: 14 ਫ਼ਰਵਰੀ ਨੂੰ ਪੰਜਾਬ 'ਚ ਨਗਰ ਕੌਂਸਲ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਾਂਗਰਸ ਪਾਰਟੀ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਚੋਣ ਅਧਿਕਾਰੀਆਂ ਨੇ ਕਾਂਗਰਸ ਦੀ ਮਦਦ ਨਾਲ ਫਿਰੋਜ਼ਪੁਰ ਸ਼ਹਿਰ ਦੇ 23 ਵਾਰਡਾਂ 'ਚ ਚੋਣਾਂ ਤੋਂ ਤਿੰਨ ਦਿਨ ਪਹਿਲਾਂ 2800 ਜਾਅਲੀ ਵੋਟਾਂ ਬਣਾਈਆਂ ਸਨ। ਇਨ੍ਹਾਂ 'ਚ ਮਕਾਨ ਨੰਬਰ 'ਤੇ 00 ਲਿਖਿਆ ਹੋਇਆ ਹੈ ਤੇ ਕੋਈ ਵੋਟਰ ਕਾਰਡਾਂ 'ਤੇ ਫੋਟੋ ਨਹੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਭ ਚੋਣ ਵਾਲੇ ਦਿਨ ਮਾਹੌਲ ਖਰਾਬ ਕਰਨ ਦਾ ਕਾਰਨ ਬਣ ਸਕਦਾ ਹੈ। ਸੇਖੋਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੇ ਜਾਣ ਦੀ ਗੱਲ ਆਖੀ।