ਸ਼ਹੀਦੀ ਸਭਾ 'ਚ ਆਉਣ ਵਾਲੇ ਬਜ਼ੁਰਗ ਅਤੇ ਬੱਚਿਆਂ ਲਈ ਈ-ਰਿਕਸ਼ਾ ਦੀ ਸੁਵਿਧਾ: ਡੀ ਸੀ - fatehgarh sahib shahidi jod mail
🎬 Watch Now: Feature Video
ਫ਼ਤਹਿਗੜ੍ਹ ਸਾਹਿਬ: ਸ਼ਹੀਦੀ ਸਭਾ ਸਬੰਧੀ ਤਿਆਰੀਆਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਡੀ.ਸੀ. ਅੰਮ੍ਰਿਤ ਕੌਰ ਗਿੱਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਲਈ ਰੈਣ ਬਸੇਰਿਆਂ ਦਾ ਵਿਸ਼ੇਸ਼ ਤੌਰ ਤੇ ਪਾਬੰਦ ਕੀਤਾ ਗਿਆ ਹੈ। ਨਾਲ ਹੀ ਬਜ਼ੁਰਗ ਅਤੇ ਬੱਚਿਆਂ ਲਈ ਈ ਰਿਕਸ਼ਾ ਚਲਾਏ ਜਾ ਰਹੇ ਹਨ ਤਾਂ ਜੋ ਉਹ ਗੁਰਦੁਆਰਾ ਸਾਹਿਬ ਤੱਕ ਅਸਾਨੀ ਨਾਲ ਪਹੁੰਚ ਸਕਣ। ਡੀਸੀ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ 300 ਤੋਂ ਵੱਧ ਸ਼ਰਧਾਲੀਆਂ ਨੇ ਲੰਗਰ ਲਗਾਓਣ ਲਈ ਰਜਿਸਟਰ ਕੀਤਾ ਹੈ ਜਿਨ੍ਹਾਂ ਦੇ ਕੋਰੋਨਾ ਟੈਸਟ ਜ਼ਰੂਰੀ ਕੀਤੇ ਜਾਣਗੇ। ਉਥੇ ਹੀ ਡੀ.ਸੀ. ਨੇ ਕਿਹਾ ਕਿ ਇਸ ਵਾਰ ਕੋਈ ਵੀਆਈਪੀ ਪਾਸ ਨਹੀਂ ਬਣਾਏ ਗਏ।