ਅੰਮ੍ਰਿਤਸਰ 'ਚ ਪੁਲਿਸ ਅਧਿਕਾਰੀ ਦਾ ਡਾਕਟਰਾਂ ਨੇ ਮਨਾਇਆ ਜਨਮਦਿਨ - ਪੁਲਿਸ ਅਧਿਕਾਰੀ ਦਾ ਡਾਕਟਰਾਂ ਨੇ ਮਨਾਇਆ ਜਨਮਦਿਨ
🎬 Watch Now: Feature Video
ਅੰਮ੍ਰਿਤਸਰ: ਕਰਫਿਊ ਦੌਰਾਨ ਡਿਊਟੀ ਦੇ ਰਹੇ ਐਸਐਚਓ ਸ਼ਿਵ ਦਰਸ਼ਨ ਦਾ ਡਾਕਟਰ ਨੇ ਕੇਕ ਕੱਟਵਾ ਕੇ ਜਨਮਦਿਨ ਮਨਾਇਆ। ਡਾਕਟਰ ਨੇ ਦੱਸਿਆ ਕਿ ਇਸ ਸੰਕਟ ਭਰੇ ਸਮੇਂ ਦੇ ਵਿੱਚ ਪੁਲਿਸ ਮੁਲਾਜ਼ਮ 12-12 ਘੰਟੇ ਸੜਕਾਂ 'ਤੇ ਖੜੇ ਹੋ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦੇ ਰਹੇ ਹਨ ਪਰ ਕੁੱਝ ਲੋਕ ਫਿਰ ਵੀ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਐਸਐਚਓ ਸ਼ਿਵ ਦਰਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਇਹ ਹਮੇਸ਼ਾ ਯਾਦਗਾਰ ਜਨਮਦਿਨ ਹੈ। ਉਨ੍ਹਾਂ ਡਾਕਟਰ ਦਾ ਧੰਨਵਾਦ ਕੀਤਾ।