ਉੱਪ ਮੁੱਖ ਮੰਤਰੀ ਰੰਧਾਵਾ ਦਾ ਗੰਨਾ ਕਿਸਾਨਾਂ ਨੂੰ ਤੋਹਫਾ
🎬 Watch Now: Feature Video
ਜਲੰਧਰ: ਪੰਜਾਬ ਦੀ ਪਹਿਲੀ ਸਹਿਕਾਰੀ ਸ਼ੂਗਰ ਮਿੱਲ ਭੋਗਪੁਰ (Sugar Mill Bhogpur) ਦੇ ਪੜਾਈ ਸਿਜਨ ਦਾ ਉਦਘਾਟਨ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Deputy CM Sukhjinder Randhawa) ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭੋਗਪੁਰ ਮਿੱਲ ਵਿੱਚ ਆਉਣ ਵਾਲੇ ਕਿਸਾਨਾਂ (Farmers) ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਮਿੱਲ ਹੁਣ 12 ਮਹੀਨੇ ਚੱਲਿਆ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਿੱਲ ਵਿੱਚੋਂ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਦੂਸ਼ਣ (Pollution) ਨਹੀਂ ਹੋਵੇਗਾ। ਉਨ੍ਹਾਂ ਦੇ ਕਹਿਣ ਮੁਤਾਬਕ ਮਿੱਲ ਦੇ ਅੰਦਰ ਗੰਦੇ ਪਾਣੀ ਨੂੰ ਸਾਫ਼ ਕਰਨ ਦੇ ਲਈ ਵੀ ਵੱਖ ਤੋਂ ਪ੍ਰੋਜੈਕਟ (Project) ਲਗਾਇਆ ਗਿਆ ਹੈ।