ਦਲਿਤ ਸਮਾਜ ਨੂੰ ਲੈਕੇ ਬੀਜੇਪੀ ਲੀਡਰ ਦਾ ਵੱਡਾ ਬਿਆਨ... - ਬੀਜੇਪੀ ਲੀਡਰ ਦਾ ਵੱਡਾ ਬਿਆਨ
🎬 Watch Now: Feature Video
ਗੜ੍ਹਸ਼ੰਕਰ: ਭਾਜਪਾ ਦੇ ਸੀਨੀਅਰ ਆਗੂ (Senior BJP leaders) ਦਿਲਬਾਗ ਰਾਏ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਦਲਿਤ ਸਮਾਜ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣਾਂ ਵਿੱਚ ਜਿੱਤ ਮਿਲਣ ਤੋਂ ਬਾਅਦ ਕਿਸੇ ਵੀ ਪਾਰਟੀ ਵੱਲੋਂ ਦਲੀਤ ਭਾਈਚਾਰੇ ਦੇ ਲੋਕਾਂ ਦੀ ਸਾਰ ਨਹੀਂ ਲਈ ਜਾਂਦੀ। ਜਿਸ ਕਰਕੇ ਦਲਿਤ ਸਮਾਜ ਅੱਜ ਵੀ ਗਰੀਬ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਕਰਕੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ (2022 elections) ਵਿੱਚ ਬੀਜੇਪੀ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਸਰਕਾਰ ਬਣਦੇ ਹੀ ਪੰਜਾਬ ਦੇ ਦਲਿਤ ਸਮਾਜ ਦੀਆਂ ਮੁੱਖ ਲੋੜਾਂ (main needs of Dalit society) ਨੂੰ ਸਭ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ।