ਮੋਗਾ : ਆਏ ਦਿਨ ਗਊ ਤਸਕਰੀ ਦੀਆਂ ਖਬਰਾਂ ਦੇਖਣ ਅਤੇ ਪੜ੍ਹਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ, ਇਸੇ ਤਰ੍ਹਾਂ ਦੀ ਇੱਕ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਵੱਲੋਂ ਗਊ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਗਊ ਸੁਰੱਖਿਆ ਸੇਵਾ ਦਲ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਟਰੱਕ 'ਚੋਂ 11 ਬਲਦ ਅਤੇ 2 ਗਾਵਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਪਸ਼ੂਆਂ ਨੂੰ ਜੰਮੂ ਦੇ ਬੁੱਚੜਖਾਨੇ ਵਿੱਚ ਭੇਜਿਆ ਜਾ ਰਿਹਾ ਸੀ।
ਪੰਜਾਬ ਗਊ ਰਕਸ਼ਾ ਦਲ ਦੇ ਪ੍ਰਧਾਨ ਨੇ ਦਿੱਤੀ ਸੀ ਜਾਣਕਾਰੀ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸੰਦੀਪ ਕੁਮਾਰ ਪੰਜਾਬ ਗਊ ਰਕਸ਼ਾ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿੰਡ ਢਪਾਈ ਤੋਂ ਇੱਕ ਟਰੱਕ ਨਿਕਲਿਆ ਹੈ। ਜਿਸ ਵਿੱਚ ਬੇਸਹਾਰਾ ਗਊਆਂ ਨੂੰ ਜੰਮੂ ਬੁੱਚੜਖਾਨੇ ਵਿੱਚ ਕੱਟਣ ਲਈ ਲਜਾਇਆ ਜਾ ਰਿਹਾ ਸੀ। ਜਿਸ ਨੇ ਮੋਗਾ ਦੇ ਅਧੀਨ ਪੈਂਦੇ ਥਾਣੇ ਵਿੱਚ ਇਤਲਾਹ ਦਿੱਤੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੇ ਕੋਲੋਂ ਗਊਆਂ ਦਾ ਭਰਿਆ ਟਰੱਕ ਫੜ ਲਿਆ ਤੇ ਮੌਕੇ 'ਤੇ ਟਰੱਕ ਦਾ ਡਰਾਈਵਰ ਫਰਾਰ ਹੋ ਗਿਆ। ਇਸ ਟਰੱਕ ਵਿੱਚੋਂ ਵਿੱਚੋਂ 11 ਨੰਦੀ ਤੇ ਦੋ ਗਊਆਂ ਬਰਾਮਦ ਹੋਈਆਂ ਹਨ।
ਪਸ਼ੂਆਂ ਨੂੰ ਸੁਰੱਖਿਅਤ ਗਊਸ਼ਾਲਾ ਵਿੱਚ ਭੇਜਿਆ
ਇਸ ਦੇ ਨਾਲ ਹੀ ਸੈਂਟਰ ਦੇ ਇੰਸਪੈਕਟਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਾਮਦ ਕੀਤੇ ਗਏ ਸਾਰੇ ਪਸ਼ੂਆਂ ਨੂੰ ਸੁਰੱਖਿਅਤ ਮੋਗਾ ਸਥਿਤ ਗਊਸ਼ਾਲਾ ਵਿੱਚ ਲਿਜਾਇਆ ਗਿਆ ਹੈ। ਜਿੱਥੇ ਗਊ ਸੇਵਕਾਂ ਨੂੰ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਾਂਚ ਅਧਿਕਾਰੀ ਵੀਰ ਸਿੰਘ ਅਨੁਸਾਰ ਟਰੱਕ ਕੋਟਕਪੂਰਾ ਤੋਂ ਮੋਗਾ ਵੱਲ ਆ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਡਰਾਈਵਰ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- ਬਰਨਾਲਾ ਵਿੱਚ ਕਾਰ ਨੇ ਦਰੜੀ ਮਾਸੂਮ ਬੱਚੀ, ਹੋਈ ਮੌਤ
- 2 ਲੋਕਾਂ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ, ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ
- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਢਾਈ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਭੇਦਭਰੀ ਹਾਲਤਾਂ 'ਚ ਮਿਲੀ ਲਾਸ਼
- ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਖੌਫ, ਰੋਜ਼ਾਨਾ 20-25 ਵਿਅਕਤੀਆਂ ਨੂੰ ਬਣਾ ਰਹੇ ਹਨ ਆਪਣਾ ਸ਼ਿਕਾਰ
- ਬਰਨਾਲਾ ’ਚ ਇੱਕ ਦਿਨ ਵਿੱਚ ਮਿਲੀ ਦੂਜੀ ਲਾਸ਼, 2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ