ਨਗਰ ਨਿਗਮ ਨੇ ਰੇਹੜੀ ਤੇ ਫੜੀਆਂ ਵਾਲਿਆਂ ਉੱਤੇ ਕੱਸਿਆ ਸ਼ਿਕੰਜਾ
🎬 Watch Now: Feature Video
ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ 15 ਦਿਨ ਪਹਿਲਾਂ ਸੂਚਨਾ ਦੇਣ ਤੋਂ ਬਾਅਦ ਹੁਣ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਵਲੋਂ ਥੋੜੇ ਦਿਨ ਪਹਿਲਾਂ ਬਜ਼ਾਰਾਂ ਵਿੱਚ ਨਾਜਾਇਜ਼ ਕਬਜ਼ਿਆਂ ਦੇ ਚੱਲਦੇ ਸ਼ਹਿਰ ਵਿੱਚ ਥਾਂ-ਥਾਂ ਨੋਟਿਸ ਲਗਾਏ ਸਨ। ਤਹਿਬਜ਼ਾਰੀ ਵਿਭਾਗ ਵਲੋ ਅਨਾਉਂਸ ਵੀ ਕਰਵਾਇਆ ਗਿਆ ਸੀ ਕਿ 1 ਦਸੰਬਰ ਤੋਂ ਕੋਈ ਵੀ ਦੁਕਾਨਦਾਰ ਜਾਂ ਰੇਹੜੀਆਂ ਫੜੀਆਂ ਵਾਲੇ ਪੀਲੀ ਲਾਈਨ ਤੋਂ ਬਾਹਰ ਆਪਣਾ ਸਮਾਨ ਨਾ ਰੱਖਣ, ਨਹੀਂ ਤਾਂ ਪੀਲੀ ਲਾਈਨ ਤੋਂ ਬਾਹਰ ਪਿਆ ਸਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਬਣਦੀ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੇ ਚਲਦੇ ਨਿਗਮ ਵਲੋਂ ਕਈ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ। ਤਹਿ ਬਾਜ਼ਾਰੀ ਦੇ ਸੁਪਰੀਡੈਂਟ ਕੁਲਵਿੰਦਰ ਸਿੰਘ ਨੇ ਕਿਹਾ ਕਿ ਨਿਗਮ ਵਲੋਂ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਕਿ ਇਹ ਕਾਰਵਾਈ ਹੁਣ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।