'ਆਪ' ਦੀ ਕਿਸਾਨ ਮਹਾਂਪੰਚਾਇਤ ਨੂੰ ਲੈ ਕੇ ਕਾਂਗਰਸ ਨੇ ਨਿਸ਼ਾਨੇ ਸਾਧੇ - Parminder Singh Pinki
🎬 Watch Now: Feature Video
ਫ਼ਿਰੋਜ਼ਪੁਰ: ਹਲਕਾ ਸ਼ਹਿਰੀ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਮ ਆਦਮੀ ਪਾਰਟੀ ਦੀ ਬਾਘਾਪੁਰਾਣਾ ਕਿਸਾਨ ਮਹਾਂਪੰਚਾਇਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਨਾਂਅ ‘ਤੇ ਰੈਲੀ ਕਰਨਾ ਗਲਤ ਹੈ। ਅੱਜ ਰਾਜਨੀਤੀ ਕਰਨ ਦਾ ਸਮਾਂ ਨਹੀਂ ਸੀ। ਲੋਕ ਸਭ ਕੁਝ ਜਾਣਦੇ ਹਨ ਕੇਜਰੀਵਾਲ ਇਥੇ ਕੁਝ ਕਹਿੰਦੇ ਹਨ ਤੇ ਉਥੇ ਕੁਝ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣਾ ਹੋਮਵਰਕ ਕਰਕੇ ਨਹੀਂ ਆਏ ਅਤੇ ਐਵੇਂ ਹੀ ਰੈਲੀ ਵਿੱਚ ਬੋਲੇ ਜਾ ਰਹੇ ਸਨ।