ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੇ ਸਕੂਲੀ ਬੱਚਿਆਂ ਨੂੰ ਵੰਡੇ ਸਮਾਰਟਫੋਨ
ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਸਮਾਰਟਫੋਨ ਵੰਡਣ ਦੀ ਅਰੰਭੀ ਲੜੀ ਤਹਿਤ ਮੰਗਲਵਾਰ ਨੂੰ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਨੇ ਸਰਕਾਰੀ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਬੱਚਿਆਂ ਨੂੰ ਸਮਾਰਟਫੋਨ ਵੰਡੇ। ਗੱਲਬਾਤ ਕਰਦਿਆਂ ਜਟਾਣਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਦ ਆਨਲਾਈਨ ਪੜ੍ਹਾਈ ਦਾ ਕੰਮ ਆਰੰਭ ਹੋਇਆ ਤਾਂ ਦੇਖਣ ਵਿੱਚ ਆਇਆ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਕੋਲ ਸਮਾਰਟਫੋਨ ਹੀ ਨਹੀਂ ਸਨ ਜਿਸ ਕਰਕੇ ਮੁਖ ਮੰਤਰੀ ਸਾਹਿਬ ਨੇ ਉਕਤ ਵਿਦਿਆਰਥੀਆਂ ਨੂੰ ਫੋਨ ਵੰਡਣ ਦਾ ਫੈਸਲਾ ਲਿਆ। ਜਟਾਣਾ ਨੇ ਕਿਹਾ ਕਿ ਇਸ ਨਾਲ ਘਰੇ ਬੈਠੇ ਵਿਦਿਆਰਥੀ ਆਨਲਾਈਨ ਪੜ੍ਹ ਸਕਦੇ ਹਨ ਅਤੇ ਸਕੂਲ ਵਿੱਚ ਸਮੂਹਿਕ ਤੌਰ 'ਤੇ ਇਕੱਤਰ ਨਾ ਹੋ ਕੇ ਕੋਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਨ।