ਤੇਜ਼ ਰਫ਼ਤਾਰ ਕਾਰ ਟਰਾਂਸਫਾਰਮਰ ਨਾਲ ਜਾ ਟਕਰਾਈ, ਲੱਗੀ ਭਿਆਨਕ ਅੱਗ - car accident in gurdaspur
🎬 Watch Now: Feature Video
ਗੁਰਦਾਸਪੁਰ: ਪਿੰਡ ਨਬੀਪੁਰ ਨੇੜੇ ਡੇਰਾ ਬਾਬਾ ਨਾਨਕ ਰੋਡ 'ਤੇ ਬਿਜਲੀ ਦੇ ਟਰਾਂਸਫਾਰਮਰ 'ਚ ਗੱਡੀ ਵੱਜਣ ਨਾਲ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇੱਕ ਤੇਜ਼ ਰਫ਼ਤਾਰ XUV ਕਾਰ ਬਿੱਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਨੂੰ ਅੱਗ ਲੱਗ ਗਈ। ਹਾਲਾਂਕਿ ਗੱਡੀ 'ਚ ਸਵਾਰ ਦੋਵੇਂ ਨੌਜਵਾਨ ਭੱਜ ਕੇ ਆਪਣੀ ਜਾਨ ਬਚਾਣ 'ਚ ਕਾਮਯਾਬ ਰਹੇ। ਮੌਕੇ 'ਤੇ ਪੁੱਜੀ ਅੱਗ ਬੁਝਾਉ ਦਸਤੇ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਕਾਰ ਨੂੰ ਉੱਥੋਂ ਹਟਾ ਦਿੱਤਾ ਗਿਆ। ਕਾਰ ਸਵਾਰ ਨੌਜਵਾਨਾਂ ਦੀ ਪਛਾਣ ਪ੍ਰਿਤਪਾਲ ਸਿੰਘ ਅਤੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਐੱਸ.ਐੱਚ.ਓ. ਮੱਖਣ ਸਿੰਘ ਨੇ ਦੱਸਿਆ ਕਿ ਗੱਡੀ ਤੇਜ਼ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਅੱਗ 'ਤੇ ਕਾਬੂ ਪਾ ਕੇ ਗੱਡੀ ਨੂੰ ਬਿਜਲੀ ਦੇ ਟਰਾਂਸਫਾਰਮਰ ਕੋਲੋਂ ਹਟਾ ਦਿੱਤਾ ਹੈ।