ਕੈਬਨਿਟ ਮੰਤਰੀ ਕਾਂਗੜ ਫ਼ਰੀਦਕੋਟ ਦੇ ਵਕੀਲਾਂ ਨਾਲ ਕਰ ਰਹੇ ਹਨ ਧੱਕਾ: ਬਾਰ ਕੌਂਸਲ - ਕੈਬਨਿਟ ਮੰਤਰੀ ਵੱਲੋਂ
🎬 Watch Now: Feature Video
ਫ਼ਰੀਦਕੋਟ: ਸ਼ਹਿਰ ਦੇ ਡਵੀਜ਼ਨ ਦਫ਼ਤਰ ਨੂੰ ਹਫ਼ਤੇ ਵਿਚ ਇZਕ ਦਿਨ ਬਠਿੰਡਾ ਸ਼ਿਫਟ ਕਰਨ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਦੇ ਵਕੀਲਾ ਨੇ ਕੰਮ ਕਾਰ ਠੱਪ ਕਰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਕੀਲ ਭਾਈਚਾਰੇ ਵੱਲੋਂ ਫਰੀਦਕੋਟ ਜਿਲ੍ਹੇ ਨਾਲ ਵਾਰ ਵਾਰ ਸਰਕਾਰ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸਮੂਹ ਵਕੀਲ ਭਾਈਚਾਰੇ ਵੱਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੁਆਰਾ ਫਰੀਦਕੋਟ ਡਵੀਜ਼ਨ ਦਫ਼ਤਰ ਦਾ ਕੰਮ ਹਫਤੇ ਵਿਚ ਇਕ ਦਿਨ ਬਠਿੰਡਾ ਵਿਖੇ ਸ਼ਿਫਟ ਕਰਨ ਦੀ ਕੀਤੀ ਗਈ ਸਿਫਾਰਿਸ਼ ਦਾ ਵਿਰੋਧ ਕੀਤਾ, ਉਥੇ ਹੀ ਉਹਨਾਂ ਕੈਬਨਿਟ ਮੰਤਰੀ ਵੱਲੋਂ ਬਿਨਾਂ ਕੈਬਨਿਟ ਦੀ ਮਨਜ਼ੂਰੀ ਦੇ ਇਕ ਪਾਸੜ ਫੈਸਲਾ ਲੈਣ ਦੀ ਨਿਖੇਧੀ ਵੀ ਕੀਤੀ।