ਤਾਜ਼ਾ ਖ਼ਬਰ: ਪੰਜਾਬ ਯੂਨੀਵਰਸਿਟੀ ਵਿਖੇ ਸੈਮੀਨਾਰ ਦੌਰਾਨ ਹੋਇਆ ਹੰਗਾਮਾ - PSU protest in UNI
🎬 Watch Now: Feature Video
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਸੰਗਠਨਾਂ ਐਸਐਫ਼ਐਸ, ਪੀਐਸਯੂ (ਲਲਕਾਰ), ਏਐਸਏ ਸਾਥ ਅਤੇ ਯੂਥ ਫ਼ਾਰ ਸਵਰਾਜ ਨੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਇਸ ਸੈਮੀਨਾਰ ਵਿੱਚ ਫ਼ੈਸਲਿਆਂ ਵਿੱਚ ਔਰਤਾਂ ਦੀ ਹਿੱਸੇਦਾਰੀ ਦੇ ਵਿਸ਼ੇ ਉੱਤੇ ਵਿਚਾਰ-ਚਰਚਾ ਹੋ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਸੈਮੀਨਾਰ ਨੂੰ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਸੰਬੋਧਨ ਕਰ ਰਹੇ ਸਨ।