ਭਾਜਪਾ ਦਲਿੱਤਾਂ ਨੂੰ ਅੱਗੇ ਵੱਧਦਾ ਦੇਖਣਾ ਨਹੀਂ ਚਾਹੁੰਦੀ : ਉੱਦਿਤ ਰਾਜ
ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਐਮਪੀ ਡਾਕਟਰ ਉੱਦਿਤ ਰਾਜ ਨੇ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਦੇਸ਼ ਦੇ ਹਾਲਾਤ ਖ਼ਰਾਬ ਨੇ ਕਿਉਂਕਿ 5 ਸਾਲ ਤੱਕ ਝੂਠ ਦੀ ਰਾਜਨੀਤੀ ਹੋਈ ਹੈ। ਬੀਜੇਪੀ ਅਤੇ ਅਕਾਲੀ ਦਲ ਦੋਂਵੇ ਇਕੱਠੇ ਹੋਣ ਕਰ ਕੇ ਨੀਵੇਂ ਤਬਕੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ 20000 ਵਿਦਿਆਰਥੀਆਂ ਦਾ ਵਜੀਫ਼ਾ ਨਾ ਮਿਲਣ ਕਾਰਨ ਉਨ੍ਹਾਂ ਵਿਦਿਆਰਥੀਆਂ ਦਾ ਦਾਖ਼ਲਾ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਲਿਤਾਂ ਦਾ ਸ਼ੋਸ਼ਣ ਕਰਦੇ ਹਨ, ਉਨ੍ਹਾਂ ਨੂੰ ਦਲਿਤ ਵੋਟ ਤਾਂ ਚਾਹੀਦੇ ਹਨ ਪਰ ਦਲਿਤ ਨੇਤਾ ਨਹੀਂ ਚਾਹੀਦਾ।
ਜਦੋਂ ਦੇ ਰਾਮਨਾਥ ਰਾਸ਼ਟਰਪਤੀ ਬਣੇ ਸਨ, ਉਦੋਂ ਤੋਂ ਹੀ ਭਾਜਪਾ ਕਹਿੰਦੀ ਹੈ ਕਿ ਸੰਵਿਧਾਨ ਬਦਲਾਂਗੇ। ਉਹਨਾਂ ਕਿਹਾ ਕਿ ਮੈਂ ਕੋਵਿੰਦ ਜੀ ਨੂੰ ਪੁੱਛਣਾ ਚਾਹਾਂਗਾ ਕਿ ਭਾਜਪਾ ਜਦ ਸੰਵਿਧਾਨ ਬਦਲਣ, ਰਾਖ਼ਵਾਂਕਰਨ ਖ਼ਤਮ ਕਰਨ ਦੀ ਗੱਲ ਕਹਿੰਦੀ ਹੈ ਤਾਂ ਉਹ ਚੁੱਪ ਕਿਉ ਰਹਿੰਦੇ ਹਨ।