ਸੂਬਾ ਸਰਕਾਰ ਵਿਰੁੱਧ ਭਾਜਪਾ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ, ਇੱਕ ਦਿਨ ਦੀ ਕੀਤੀ ਭੁੱਖ ਹੜਤਾਲ
ਚੰਡੀਗੜ੍ਹ: ਸ਼ੁੱਕਰਵਾਰ ਨੂੰ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਜਤਾਉਂਦੇ ਹੋਏ ਆਪਣੀ ਛੱਤਾਂ 'ਤੇ ਤਿਰੰਗਾ ਲਹਿਰਾਇਆ ਗਿਆ, ਉੱਥੇ ਹੀ ਭਾਜਪਾ ਦੇ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਦੇ ਉੱਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਫੰਡਾਂ ਨੂੰ ਨਾ ਵਰਤਣ ਦਾ ਦੌਸ਼ ਲਗਾਇਆ ਤੇ ਭੁੱਖ ਹੜਤਾਲ ਕੀਤੀ। ਜਨਰਲ ਸੈਕਰੇਟਰੀ ਮਾਲਵਿੰਦਰ ਸਿੰਘ ਨੇ ਭਾਜਪਾ ਵਰਕਰਾਂ ਦੇ ਨਾਲ ਮਿਲ ਕੇ ਪੰਜਾਬ ਭਾਜਪਾ ਦਫ਼ਤਰ ਵਿਖੇ ਭੁੱਖ ਹੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਕਰੋੜ 42 ਲੱਖ ਰੁਪਏ ਦਾ ਫੰਡ ਕੋਰੋਨਾ ਰਿਲੀਫ ਦੇ ਲਈ ਜਾਰੀ ਕੀਤਾ ਗਿਆ ਹੈ। ਪਰ ਸੂਬਾ ਸਰਕਾਰ ਉਸ ਨੂੰ ਸੂਬਾ ਵਾਸੀਆਂ ਦੇ ਲਈ ਨਹੀਂ ਵਰਤ ਰਹੀ।