ਅਧਿਕਾਰੀਆਂ ਦੇ ਕਹਿਣ 'ਤੇ ਡਾਕਟਰ ਨੇ ਅਸਤੀਫ਼ਾ ਲਿਆ ਵਾਪਸ - coronavirus update live
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11673845-270-11673845-1620382743695.jpg)
ਮਾਨਸਾ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਹਸਪਤਾਲ 'ਚ ਸਟਾਫ਼ ਦੀ ਕਮੀ ਕਾਰਨ ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਮਾਨਸਾ ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਅਫ਼ਸਰ ਸੁਸ਼ਾਂਕ ਸੂਦ ਵਲੋਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਨੂੰ ਲੈਕੇ ਸਥਾਨਕ ਲੋਕਾਂ 'ਚ ਰੋਸ ਵੀ ਸੀ। ਇਸ ਦੇ ਚੱਲਦਿਆਂ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਡਾਕਟਰ ਸੁਸ਼ਾਂਕ ਸੂਦ ਵਲੋਂ ਅਸਤੀਫ਼ਾ ਵਾਪਸ ਲੈ ਲਿਆ ਗਿਆ। ਉਨ੍ਹਾਂ ਦਾ ਕਹਿਣਾ ਕਿ ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਵਲੋਂ ਇਹ ਫੈਸਲਾ ਲਿਆ ਗਿਆ ਸੀ। ਡਾਕਟਰ ਦਾ ਕਹਿਣਾ ਕਿ ਹੁਣ ਉਨ੍ਹਾਂ ਵਲੋਂ ਨਿਰੰਤਰ ਸੇਵਾ ਦਿੱਤੀ ਜਾਵੇਗੀ।