ਅੰਮ੍ਰਿਤਸਰ ਜੇਲ੍ਹ ਦੇ ਸਾਰੇ ਮੁਲਾਜਮਾਂ ਅਤੇ ਕੈਦੀਆਂ ਦਾ ਹੋਵੇਗਾ ਕੋਰੋਨਾ ਟੈਸਟ - jail workers under corona test
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਦੇਖਦਿਆਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ 2500 ਦੇ ਕਰੀਬ ਕੈਦੀਆਂ ਅਤੇ ਉਥੇ ਤੈਨਾਤ ਮੁਲਾਜਮਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਨਵਦੀਪ ਸਿੰਘ ਨੇ ਦੱਸਿਆ ਕਿ ਅਜੇ ਤੱਕ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਡਿਉਟੀ ਨਿਭਾਅ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਪੁਲਿਸ ਮੁਲਾਜਮਾਂ ਦੀ ਟੈਸਟਿੰਗ ਹੋਈ ਹੈ। ਜਿਸ ਵਿਚੋਂ 8 ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 2 ਹਵਾਲਾਤੀਆ ਦੀ ਰਿਪੋਰਟ ਵੀ ਪੌਜ਼ੀਟਿਵ ਆਏ ਹਨ। ਜਿਸ ਦੇ ਮੱਦੇਨਜਰ ਪੂਰੀ ਜੇਲ੍ਹ ਦੇ ਮੁਲਾਜ਼ਮਾਂ ਅਤੇ ਕੈਦੀਆਂ ਦੇ ਕੋਰੋਨਾ ਟੈਸਟ ਕਰਨ ਦਾ ਫੈਸਲਾ ਲਿਆ ਗਿਆ ਹੈ।