ਡਾ.ਓਬਰਾਏ ਦੇ ਉਪਰਾਲੇ ਸਦਕਾ ਏਅਰਪੋਰਟ ਅਥਾਰਟੀ ਨੂੰ ਮਿਲੀ ਵੱਡੀ ਸਹੂਲਤ - Dr. Oberoi's
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟ ਅਥਾਰਟੀ ਦੀ ਸੁਰੱਖਿਆ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਅਥਾਰਟੀ ਦੀ ਸੁਰੱਖਿਆ ਲਈ ਪੀ.ਪੀ.ਈ.ਕਿੱਟਾਂ, ਐੱਨ-95 ਮਾਸਕ, ਸੈਨੀਟਾਈਜ਼ਰ ਅਤੇ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਦਿੱਤੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਮਨੋਜ ਜਸੋਰੀਆ ਅਤੇ ਸੀ.ਆਈ.ਐੱਸ. ਐੱਫ. ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ।