ਕੰਜਕਾਂ ਪੂਜ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੇਖੋ ਵੀਡੀਓ - ਜ਼ੇਰੇ ਇਲਾਜ
🎬 Watch Now: Feature Video
ਜਲੰਧਰ: ਸ੍ਰੀਦੇਵੀ ਤਲਾਬ ਮੰਦਿਰ ਵਿਚ ਕੰਜਕ ਪੂਜਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਪਰਿਵਾਰ ਦੇ ਪੰਜ ਮੈਂਬਰ ਗੰਭੀਰ ਜਖ਼ਮੀ ਹੋ ਗਏ ਅਤੇ ਜਖ਼ਮੀ ਹੋਏ ਆਟੋ ਯਾਤਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਦੁਰਘਟਨਾ ਥ੍ਰੀਵੀਲਰ ਦਾ ਟਾਇਰ ਫਟਣ ਕਰਕੇ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਪਿੰਡ ਸੁੱਚੀ ਕੋਲ ਵਾਪਰੀ। ਸਥਾਨਕ ਲੋਕਾਂ ਨੇ ਐਂਬੂਲੈਂਸ ਨੂੰ ਬੁਲਾ ਕੇ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਦੱਸ ਦਈਏ ਕਿ ਆਟੋ ਸਵਾਰ ਪਰਿਵਾਰ ਪਿੰਡ ਜਮਸ਼ੇਰ ਦਾ ਰਹਿਣ ਵਾਲਾ ਹੈ।