ਬਿਜਲੀ ਦਰਾਂ 'ਚ ਵਾਧੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਨ ਦੀ ਤਿਆਰੀ
🎬 Watch Now: Feature Video
'ਆਪ' ਆਗੂ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਜੇਤੂ ਰਹੇ ਭਗਵੰਤ ਮਾਨ ਨੇ ਸੂਬੇ ਵਿੱਚ ਬਿਜਲੀ ਦਰਾਂ 'ਚ ਕੀਤੇ ਜਾਣ ਵਾਲੇ ਵਾਧੇ ਨੂੰ ਲੈ ਕੇ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਇਹ ਗੱਲ 'ਆਪ' ਪਾਰਟੀ ਦੀ ਕੋਰ ਕਮੇਟੀ ਦੌਰਾਨ ਕਹੀ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦਰਾਂ ਨੂੰ 3 ਫ਼ੀਸਦੀ ਵਧਾਏ ਜਾਣਾ ਗ਼ਲਤ ਹੈ ਜਦਕਿ ਦਿੱਲੀ ਵਿੱਚ ਲੋਕ 1 ਰੁਪਏ ਪ੍ਰਤੀ ਯੂਨਿਟ ਅਦਾ ਕਰਦੇ ਹਨ। ਜੇਕਰ ਬਿਜਲੀ ਦਰਾਂ ਨੂੰ ਘੱਟ ਨਾ ਕੀਤਾ ਗਿਆ ਤਾਂ ਕੈਪਟਨ ਸਰਕਾਰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਪ੍ਰੋ. ਚੰਦੂਮਾਜਰਾ ਦੇ ਚੋਣ ਹਾਰਨ ਮਗਰੋਂ ਉਨ੍ਹਾਂ 'ਤੇ ਸ਼ਬਦੀ ਵਾਰ ਕਰਦਿਆ ਕਿਹਾ ਕਿ ਉਹ ਸੰਸਦ ਵਿੱਚ ਚੰਦੂਮਾਜਰਾ ਦੀ ਹਿੰਦੀ ਨੂੰ ਮਿਸ ਕਰਾਂਗਾ। ਉਨ੍ਹਾਂ ਕਿਹਾ ਕਿ ਸਾਰੀ ਹੀ ਪਾਰਟੀਆਂ ਦੇ ਆਗੂ ਅਹੁਦਿਆਂ ਲਈ ਝਗੜ ਰਹੇ ਹਨ ਪਰ ਕੋਈ ਪੰਜਾਬ ਲਈ ਨਹੀਂ ਸੋਚ ਰਿਹਾ।
Last Updated : May 26, 2019, 2:38 PM IST