ਜ਼ੀਰਾ 'ਚ ਗੋਦਾਮ ਦੀ ਛੱਤ ਨੂੰ ਪਾੜ ਲਾ ਕੇ 70 ਪੇਟੀਆਂ ਸ਼ਰਾਬ ਚੋਰੀ

🎬 Watch Now: Feature Video

thumbnail

By

Published : Dec 5, 2020, 9:57 PM IST

ਜ਼ੀਰਾ: ਪਿੰਡ ਫੇਰੋਕੇ ਨਜ਼ਦੀਕ ਚੋਰਾਂ ਵੱਲੋਂ ਇੱਕ ਸ਼ਰਾਬ ਦੇ ਗੋਦਾਮ ਨੂੰ ਨਿਸ਼ਾਨ ਬਣਾਏ ਜਾਣ ਦੀ ਸੂਚਨਾ ਹੈ। ਗੋਦਾਮ ਦੇ ਮਾਲਕ ਨੰਦ ਕਿਸ਼ੋਰ ਗਰਗ ਨੇ ਦੱਸਿਆ ਕਿ ਪਿੰਡ ਨੇੜੇ ਉਨ੍ਹਾਂ ਦਾ ਐਲ-ਵਨ ਗੋਦਾਮ ਹੈ, ਜਿਥੇ ਅੰਗਰੇਜ਼ੀ ਸ਼ਰਾਬ ਰੱਖੀ ਜਾਂਦੀ ਹੈ। ਬੀਤੀ ਰਾਤ ਚੋਰ ਛੱਤ ਰਾਹੀਂ ਪਾੜ ਲਾ ਕੇ ਗੋਦਾਮ ਵਿੱਚੋਂ 70 ਪੇਟੀਆਂ ਵੱਖ-ਵੱਖ ਮਾਰਕਾ ਚੋਰੀ ਕਰਕੇ ਲੈ ਗਏ। ਜਿਨ੍ਹਾਂ ਦੀ ਕੀਮਤ 6/7 ਲੱਖ ਰੁਪਏ ਦੇ ਕਰੀਬ ਬਣਦੀ ਹੈ। ਚੋਰ ਜਾਂਦੇ ਹੋਏ ਸੀਸੀਟੀਵੀ ਵੀ ਉਤਾਰ ਕੇ ਲੈ ਗਏ। ਮਾਮਲੇ ਸਬੰਧੀ ਏਐਸਆਈ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਚੋਰ ਕਾਬੂ ਕਰ ਲਏ ਜਾਣਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.