ਮੋਹਾਲੀ 'ਚ ਸਥਿਤ ਹੈ ਮਾਤਾ ਜੈਯੰਤੀ ਦੇਵੀ ਦਾ 550 ਸਾਲਾ ਪ੍ਰਾਚੀਨ ਮੰਦਰ
ਮੋਹਾਲੀ ਦੇ ਪਿੰਡ ਜੈਤੀ ਮਾਜਰੀ ਤੋਂ 15 ਕਿੱਲੋਮੀਟਰ ਦੂਰ ਸ਼ਿਵਾਲਿਕ ਪਹਾੜੀ ਵਿੱਚ ਮਾਤਾ ਜੈਯੰਤੀ ਦੇਵੀ ਦਾ 550 ਸਾਲਾ ਪ੍ਰਾਚੀਨ ਮੰਦਰ ਸਥਿਤ ਹੈ। ਲੋਕਾਂ ਵਿੱਚ ਇਸ ਦੀ ਵੱਡੀ ਮਾਨਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਤਾ ਦੇ ਪ੍ਰਕੋਪ ਕਾਰਨ ਇਸ ਮੰਦਰ ਦੀ ਹੱਦ 'ਚ ਪੈਂਦੇ ਪੰਜ ਪਿੰਡਾਂ ਵਿੱਚ ਕਿਸੇ ਵੀ ਘਰ ਉੱਤੇ ਦੂਜੀ ਮੰਜ਼ਿਲ ਨਹੀਂ ਬਣਾਈ ਜਾ ਸਕਦੀ।