ਮਜੀਠੀਆ ਦੀ ਅਗਵਾਈ 'ਚ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ - 50 ਪਰਿਵਾਰ
🎬 Watch Now: Feature Video
ਅੰਮ੍ਰਿਤਸਰ: ਚੋਣਾਂ ਦਾ ਦੌਰ ਨੇੜੇ ਆਉਂਦੇ ਸਾਰ ਸਿਆਸੀ ਪਾਰਟੀਆਂ ਵਿੱਚ ਹੁਣ ਤੋਂ ਸਰਗਰਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ, ਇਸੇ ਤਹਿਤ ਹਲਕਾ ਮਜੀਠਾ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕੁੱਝ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਗੱਲਬਾਤ ਦੌਰਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਕਿ ਅੱਜ ਵੱਡੀ ਗਿਣਤੀ ਵਿੱਚ ਕਰੀਬ 50 ਪਰਿਵਾਰ ਸ਼੍ਰੋਮਣੀ ਅਕਾਲ਼ੀ ਦਲ ਵਿੱਚ ਚਵਿੰਡਾ ਦੇਵੀ ਅਤੇ ਕੱਥੂਨੰਗਲ ਤੋਂ ਸ਼ਾਮਿਲ ਹੋਏ ਹਨ। ਜਿਸ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ, ਜਿਸ 'ਚ ਬਿਜਲੀ ਬਿੱਲ, ਐਸ.ਸੀ ਸਕਾਲਰਸ਼ਿਪ, ਵਿਕਾਸ ਕਾਰਜਾਂ ਅਤੇ ਵੱਖ ਵੱਖ ਮੁੱਦਿਆਂ ਦੇ ਮੱਦੇਨਜਰ ਮਜੀਠਾ ਨੂੰ ਨਜ਼ਰ ਅੰਦਾਜ ਕੀਤੇ ਜਾਣ ਕਾਰਨ ਆਉਣ ਵਾਲੇ ਮਜੀਠੇ ਦੇ ਵਿਕਾਸ ਲਈ ਸ਼੍ਰੌਮਣੀ ਅਕਾਲੀ ਦਲ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੋਂਮਣੀ ਅਕਾਲੀ ਨੂੰ ਵੱਡੀ ਕਾਮਯਾਬੀ ਮਿਲੇਗੀ।