ਖਸਤਾ ਸੜਕ ਕਾਰਨ ਹਾਦਸੇ 'ਚ 3 ਦੀ ਮੌਤ - ਸਿਵਲ ਹਸਪਤਾਲ ਪੱਟੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13997372-682-13997372-1640334492324.jpg)
ਤਰਨਤਾਰਨ: ਪਿੰਡ ਕਾਲੇ ਦੇ ਨਜ਼ਦੀਕ ਬਣੇ ਪੁਲ ਵਿੱਚ ਪਏ ਟੋਏ ਵਿੱਚੋਂ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ (High speed Swift Dzire car) ਵੱਜਣ ਤੋਂ ਬਾਅਦ ਦਰੱਖ਼ਤ ਨਾਲ ਟੱਕਰ ਹੋ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋ ਮਹਿਲਾਵਾਂ ਅਤੇ ਇਕ ਨੌਜਵਾਨ ਦੀ ਮੌਤ (death of a young man) ਹੋ ਗਈ। ਦੱਸ ਦਈਏ ਕਿ ਦੋਨੋਂ ਔਰਤਾਂ ਅਤੇ ਨੌਜਵਾਨ ਭਿੱਖੀਵਿੰਡ ਦੀ ਕੋਟਕ ਮਹਿੰਦਰਾ ਬੈਂਕ (Kotak Mahindra Bank of Bhikhiwind) ਵਿੱਚ ਨੌਕਰੀ ਕਰਦੇ ਸਨ ਅਤੇ ਅੰਮ੍ਰਿਤਸਰ ਤੋਂ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਪੱਟੀ ਤੋਂ ਸਟਾਫ ਮੈਂਬਰ ਨੂੰ ਨਾਲ ਲੈ ਕੇ ਪੱਟੀ ਤੋਂ ਭਿੱਖੀਵਿੰਡ ਨੂੰ ਆ ਰਹੇ ਸਨ ਤਾਂ ਜਦ ਉਹ ਪਿੰਡ ਕਾਲੇ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਸੜਕ ਮਹਿਕਮੇ ਵੱਲੋਂ ਬਣਾਏ ਗਏ।ਫਿਲਹਾਲ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।