750 ਗ੍ਰਾਮ ਹੈਰੋਇਨ ਤੇ 28 ਹਜ਼ਾਰ ਡਰੱਗ ਮਨੀ ਸਮੇਤ 2 ਕਾਬੂ - ਹੈਰੋਇਨ
🎬 Watch Now: Feature Video
ਲੁਧਿਆਣਾ: ਐੱਸ.ਟੀ.ਐੱਫ. (STF) ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਤੋਂ 750 ਗ੍ਰਾਮ ਹੈਰੋਇਨ (Heroin) ਤੇ 28 ਹਜ਼ਾਰ ਡਰੱਗ ਮਨੀ (Drug money) ਬਰਾਮਦ ਕੀਤੀ ਹੈ। ਬਰਾਮਦ ਕੀਤੀ ਹੈਰੋਇਨ (Heroin) ਦੀ ਅੰਤਰਰਾਸ਼ਟਰੀ ਬਾਜ਼ਾਰ (International markets) ਵਿੱਚ ਕਰੀਬ 4 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਆਦਰਸ਼ ਉਰਫ਼ ਨਿਹਾਲ ਯਾਦਵ ਅਤੇ ਮਨੀ ਗਰਗ ਰੂਪ ਵਿੱਚ ਹੋਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਲੁਧਿਆਣਾ ਦੇ ਐੱਸ.ਟੀ.ਐੱਫ. (STF) ਹਰਬੰਸ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪਿਛਲੇ 2 ਸਾਲਾਂ ਤੋਂ ਨਸ਼ਾ ਤਸਕਰੀ (Drug trafficking) ਦਾ ਕਾਰੋਬਾਰ ਕਰ ਰਹੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ (Court) ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ (POLICE) ਨੂੰ ਮੁਲਜ਼ਮਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।