ਰੂਪਨਗਰ: ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ - COVID-19
🎬 Watch Now: Feature Video
ਰੂਪਨਗਰ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸੇ ਦੌਰਾਨ ਰੂਪਨਗਰ 'ਚ 2 ਹੋਰ ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ। ਇਨ੍ਹਾਂ 'ਚ ਇੱਕ ਮਰੀਜ਼ ਔਰਤ ਪਿੰਡ ਬੇਲਾ ਦੀ ਹੈ, ਜੋ ਕਿ 72 ਸਾਲ ਦੀ ਹੈ। ਇਸ ਦੇ ਨਾਲ ਹੀ ਇੱਕ ਮਰੀਜ਼ ਨਿਆਂ ਨੰਗਲ ਦਾ 29 ਸਾਲਾ ਨੌਜਵਾਨ ਹੈ। ਦੱਸ ਦੇਈਏ ਕਿ ਹੁਣ ਜ਼ਿਲ੍ਹੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤੱਕ 6947 ਦੇ ਕੋਰੋਨਾ ਟੈਸਟ ਲਏ ਗਏ ਹਨ, ਜਿਨ੍ਹਾਂ 'ਚੋਂ 6853 ਦੀ ਰਿਪੋਰਟ ਨੈਗੇਟਿਵ ਆਈ ਹੈ।