ਤੇਜ਼ ਰਫ਼ਤਾਰ ਨੇ ਲਈ 2 ਦੀ ਜਾਨ - ਪੋਸਟਮਾਰਟਮ
🎬 Watch Now: Feature Video
ਹੁਸ਼ਿਆਰਪੁਰ:ਦਸੂਹਾ ਨੈਸ਼ਨਲ ਹਾਈਵੇ (National Highway) ਤੇ ਲੰਗਰਪੁਰ ਨਜ਼ਦੀਕ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ।ਜਿਸ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ।ਮਿਲੀ ਜਾਣਕਾਰੀ ਅਨੁਸਾਰ ਕਾਰ ਅਤੇ ਮੋਟਰਸਾਈਕਲ ਜਲੰਧਰ (Jalandhar) ਵੱਲੋਂ ਆ ਰਹੇ ਸੀ।ਕਾਰ ਵਾਲੇ ਨੇ ਮੋਟਰਸਾਈਕਲ ਦੇ ਪਿਛੋ ਟੱਕਰ ਮਾਰੀ।ਪੁਲਿਸ ਨੇ ਲਾਸ਼ਾ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਿਸ ਮੁਤਾਬਕ ਕਾਰ ਵਾਲਾ ਵਿਅਕਤੀ ਫਰਾਰ ਹੈ।ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਬੇਗੋਵਾਲ ਦੇ ਦੱਸੇ ਜਾ ਰਹੇ ਹਨ ਅਤੇ ਦਵਾਈ ਲੈਣ ਆ ਰਹੇ ਸੀ।