ਫੁੱਟਬਾਲ ਦੀ ਸੰਭਾਵਨਾ ਬਾਰੇ ਸੈਮੀਨਾਰ ਕਰਵਾਇਆ

🎬 Watch Now: Feature Video

thumbnail
ਹੁਸ਼ਿਆਰਪੁਰ: ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ (olympian jarnail singh memorial football tournament) ਕਮੇਟੀ ਗੜ੍ਹਸ਼ੰਕਰ ਵੱਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ (babbar akali memorial khalsa college) ਵਿਖੇ ‘ਫੁੱਟਬਾਲ ਦੀ ਵਰਤਮਾਨ ਸਥਿਤੀ ਅਤੇ ਸੰਭਾਵਨਾਵਾਂ (present scenario and possibility of football) ਵਿਸ਼ੇ ’ਤੇ ਪਹਿਲਾ ਰਾਜ ਪੱਧਰੀ ਸੈਮੀਨਾਰ (football seminar) ਕਰਵਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰੇ ਡਾ. ਜਸਪਾਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਮਾਹਿਲਪੁਰ ਨੇ ਪੰਜਾਬ ਦੇ ਫੁੱਟਬਾਲ ਨੂੰ ਮੁੱਖ ਰੱਖਦੇ ਹੋਏ ਖੇਡ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਦੀ ਚੱਲ ਰਹੀ ਤਕਨੀਕ ਬਾਰੇ ਜਾਣਕਾਰੀ ਦਿੱਤੀ (informed national and international techniques) ਤੇ ਇਸ ਨੂੰ ਪ੍ਰੋਫੈਸ਼ਨਲ ਪੱਧਰ ’ਤੇ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਪੱਧਰ ’ਤੇ ਸਮੇਂ ਦਾ ਹਾਣੀ ਬਣਾਉਣ ਲਈ ਵਡਮੁੱਲੇ ਵਿਚਾਰ ਪੇਸ਼ ਕੀਤੇ। ਸੀਤਲ ਸਿੰਘ ਪਲਾਹੀ ਖੇਡ ਲੇਖਕ ਨੇ ਕਿਹਾ ਕਿ ਕਿਸੇ ਹੱਦ ਤੱਕ ਫੁੱਟਬਾਲ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੈ ਪਰ ਭਵਿੱਖ ਦਾ ਹਨੇਰਾ ਹੋਣ ਕਾਰਨ ਪੰਜਾਬੀ ਫੁੱਟਬਾਲ ਦਾ ਖੇਤਰ ਦਿਸ਼ਾਹੀਣ ਨਜ਼ਰ ਆ ਰਿਹਾ ਹੈ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.