ਪ੍ਰਾਈਵੇਟ ਹਸਪਤਾਲ ਦੇ ਖਿਲਾਫ਼ ਲੋਕਾਂ ਨੇ ਲਾਇਆ ਧਰਨਾ, ਜਾਣੋ ਪੂਰਾ ਮਾਮਲਾ
🎬 Watch Now: Feature Video
ਪਟਿਆਲਾ: ਕੋਈ ਸਮਾਂ ਸੀ ਜਦੋਂ ਪਟਿਆਲਾ ਨੂੰ ਸਰਦਾਰੀ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਪਰ ਅੱਜ ਪਟਿਆਲਾ ਨੂੰ ਧਰਨਿਆਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ, ਇਥੇ ਕਿਸੇ ਨਾ ਕਿਸੇ ਕਾਰਨ ਕਰਕੇ ਆਏ ਦਿਨ ਧਰਨੇ ਲੱਗਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਦੇ ਖਿਲਾਫ਼ ਲੋਕਾਂ ਨੇ ਧਰਨਾ ਲਾਇਆ। ਹਸਪਤਾਲ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮਾਮਲਾ ਦਰਜ ਮਹਿਲਾ ਦੀ ਉਮਰ 55 ਸਾਲ ਜੋ ਕਿ ਪਟਿਆਲਾ ਦੇ ਜ਼ਿਲ੍ਹਾ ਧੂਰੀ ਦੀ ਰਹਿਣ ਵਾਲੀ ਸੀ, ਪੱਥਰੀ ਦਾ ਉਪਰੇਸ਼ਨ ਕਰਵਾਉਣ ਲਈ ਪਟਿਆਲਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਗਿਆ ਕਿ ਉਸ ਔਰਤ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੀ ਮਹਿਲਾ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵਾਲਿਆਂ ਨੇ ਉਸ ਦਾ ਗ਼ਲਤ ਇਲਾਜ ਕੀਤਾ ਹੈ, ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਕਿਸੇ ਦੇ ਘਰ ਦਾ ਚਿਰਾਗ ਨਾ ਬੁੱਝੇ।
Last Updated : Feb 3, 2023, 8:21 PM IST