ਬਾਜਵਾ ਨੇ ਘੇਰੀ ਭਗਵੰਤ ਮਾਨ ਸਰਕਾਰ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ - Bhagwant Mann government to fulfill the promises made to the people
🎬 Watch Now: Feature Video
ਗੁਰਦਾਸਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਫੇਰੀ ਤੇ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਐਮਐਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਅਤੇ ਆਪ ਦਾ ਹਾਲ ਇੱਕੋ ਜਿਹਾ ਹੈ। ਬਾਜਵਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਨੂੰ ਗੁਜ਼ਰਾਤ ਮਾਡਲ ਦਿਖਾਇਆ ਸੀ ਅਤੇ ਅੱਜ ਦੇਸ਼ ਰੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਪੇਸ਼ ਕੀਤਾ ਹੈ ਅਤੇ ਹੁਣ ਪੰਜਾਬ ਦੇ ਲੋਕ ਰੋਣਗੇ। ਬਟਾਲਾ ਵਿਖੇ ਡੀਏਵੀ ਕਾਲਜ ’ਚ ਡਿਗਰੀ ਵੰਡ ਸਮਾਰੋਹ ’ਚ ਮੁਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ਐਮਐਲਏ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਕਿਹਾ ਕਿ ਹਾਲੇ ’ਤੇ ਕੁਝ ਸਮਾਂ ਹੀ ਹੋਇਆ ਹੈ ਸਰਕਾਰ ਬਣੀ ਨੂੰ ਪਰ ਆਪ ਨੇ ਬਦਲਾਵ ਦੀ ਰਾਜਨੀਤੀ ’ਤੇ ਲੋਕਾਂ ਕੋਲੋਂ ਵੋਟਾਂ ਲੈਕੇ ਬਦਲਾਅ ਦੇ ਉਲਟ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਜੋ ਸਰਕਾਰ ਨੇ ਆਪ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਸਨ ਉਹ ਅਜੇ ਤੱਕ ਪੂਰੇ ਨਹੀਂ ਕੀਤੇ।
Last Updated : Feb 3, 2023, 8:21 PM IST