ਔਰਤ ਨਾਲ ਜਿਣਸੀ ਛੇੜਛਾੜ? ਪੁਲਿਸ ਨੇ ਕੀਤਾ ਮਾਮਲਾ ਦਰਜ - woman filed a case of sexual harassment
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15345876-thumbnail-3x2-aaaaa.jpg)
ਤਰਨਤਾਰਨ: ਪੰਜਾਬ ਵਿੱਚ ਜ਼ੁਰਮ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਆਏ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਤਲਾਕ ਸ਼ੁਦਾ ਔਰਤ ਨਾਲ ਜਿਣਸੀ ਛੇੜਛਾੜ ਕਰਨ 'ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕਰਵਾਏ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ 16 ਮਈ ਨੂੰ ਰਾਤ ਕਰੀਬ 9:30 ਵਜੇ ਸੁਰਿੰਦਰਪਾਲ ਸਿੰਘ ਉਰਫ ਡਿਪਟੀ ਪੁੱਤਰ ਸੁਖਦੇਵ ਸਿੰਘ ਉਰਫ ਦੇਬਾ ਅਤੇ ਚਰਨਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਉਸਦੇ ਘਰ 'ਚ ਦਾਖ਼ਲ ਹੋਏ। ਦੋਵਾਂ ਵਿਅਕਤੀਆਂ ਨੇ ਬਰਾਂਡੇ ਵਿੱਚ ਪਏ ਬੈੱਡ ਉੱਪਰ ਸੁੱਟ ਕੇ ਉਸਦੀ ਗਲ ਪਈ ਟੀ-ਸ਼ਰਟ ਨੂੰ ਖਿੱਚ ਕੇ ਪਾੜ ਦਿੱਤਾ ਅਤੇ ਦੋਨਾਂ ਵਿਅਕਤੀਆਂ ਨੇ ਉਸ ਨਾਲ ਜਿਣਸੀ ਛੇੜਛਾੜ ਕੀਤੀ। ਉਧਰ ਥਾਣਾ ਖਾਲੜਾ ਦੇ ਐੱਸ.ਐੱਚ.ਓ ਬਲਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਘਰ ਅੰਦਰ ਦਾਖਲ ਹੋ ਕੇ ਜਿਣਸੀ ਛੇੜਛਾੜ ਕਰਨ ਤੇ ਉਪਰੋਕਤ ਵਿਅਕਤੀਆਂ ਖਿਲਾਫ ਧਾਰਾ 452, 354, 342 ਅਤੇ 34 ਆਈ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਹੈ।
Last Updated : Feb 3, 2023, 8:23 PM IST