Lady Attacked on Granthi Singh: ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਮਹਿਲਾ ਨੇ ਗ੍ਰੰਥੀ ਸਿੰਘ 'ਤੇ ਕੀਤਾ ਹਮਲਾ - ਥਾਣਾ ਬਾਵਾ ਬਸਤੀ ਖੇਲ
🎬 Watch Now: Feature Video
Published : Sep 27, 2023, 9:15 AM IST
ਜਲੰਧਰ ਸ਼ਹਿਰ 'ਚ ਥਾਣਾ ਬਾਵਾ ਬਸਤੀ ਖੇਲ ਅਧੀਨ ਪੈਂਦੇ ਬਾਬੂ ਲਾਭ ਸਿੰਘ ਨਗਰ ਦੇ ਨਾਲ ਅਮਰ ਨਗਰ ਗੁਰੂਘਰ ਸੱਚਖੰਡ ਸਾਹਿਬ 'ਚ ਔਰਤ ਨੇ ਉਥੇ ਪਏ ਸ਼ਸਤਰਾਂ ਨਾਲ ਗ੍ਰੰਥੀ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗ੍ਰੰਥੀ ਸਿੰਘ ਦੀ ਉਂਗਲ ਕੱਟੀ ਗਈ, ਇਸ ਹਮਲੇ ਸਬੰਧੀ ਗੁਰੂ ਘਰ 'ਚ ਲੱਗੇ ਕੈਮਰੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ 'ਚ ਦਿਖਾਈ ਦਿੰਦਾ ਹੈ ਕਿ ਮਹਿਲਾ ਸ਼ਸਤਰਾਂ ਨੂੰ ਚੁੱਕਦੀ ਹੈ ਤੇ ਫਿਰ ਜਦੋਂ ਗ੍ਰੰਥੀ ਸਿੰਘ ਵਲੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਮਹਿਲਾ ਵਲੋਂ ਹਮਲਾ ਕਰ ਦਿੱਤਾ ਗਿਆ। ਜਿਸ 'ਚ ਗ੍ਰੰਥੀ ਦੇ ਰੌਲਾ ਪਾਉਣ ਤੋਂ ਬਾਅਦ ਇਕੱਠੀ ਹੋਈ ਸੰਗਤ ਨੇ ਮਹਿਲਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਿਸ 'ਚ ਪੁਲਿਸ ਵਲੋਂ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਮਹਿਲਾ ਮੂਲ ਰੂਪ 'ਚ ਪਟਿਆਲਾ ਦੇ ਪਿੰਡ ਭੋਗਪੁਰ ਦੀ ਰਹਿਣ ਵਾਲੀ ਹੈ।