ਕੁੜੀ ਤੋਂ ਮੋਬਾਇਲ ਖੋਹਣ ਆਏ ਦੋ ਚੋਰ ਚੜ੍ਹੇ ਲੋਕਾਂ ਦੇ ਅੜਿੱਕੇ, ਕੀਤੀ ਰੱਜ ਕੇ ਛਿੱਤਰ ਪ੍ਰੇਡ - ਲੋਕਾਂ ਨੇ ਚੋਰਾਂ ਦੀ ਕੀਤੀ ਛਿੱਤਰ ਪ੍ਰੇਡ
🎬 Watch Now: Feature Video
Published : Dec 12, 2023, 9:27 PM IST
ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਜਿਸ 'ਚ ਮਿੰਟਾਂ ਸਕਿੰਟਾਂ 'ਚ ਲੁਟੇਰੇ ਜਾਂ ਚੋਰ ਆਪਣਾ ਹੱਥ ਸਾਫ਼ ਕਰ ਜਾਂਦੇ ਹਨ, ਪਰ ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ ਗੁਰੂ ਦੇ ਇਲਾਕਾ ਵੈਰੋਵਾਲ ਰੋਡ 'ਤੇ ਦੋ ਚੋਰਾਂ ਨੂੰ ਕੁੜੀ ਤੋਂ ਮੋਬਾਇਲ ਖੋਹਣਾਂ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਲੋਕਾਂ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਇੱਕਠੇ ਹੋਏ ਲੋਕਾਂ ਨੇ ਉਨ੍ਹਾਂ ਦੀ ਚੰਗੀ ਤਰ੍ਹਾਂ ਛਿੱਤਰ ਪ੍ਰੇਡ ਕੀਤੀ। ਇਸ ਦੌਰਾਨ ਲੋਕਾਂ ਵਲੋਂ ਉਨ੍ਹਾਂ ਦੀ ਡਾਂਗ ਨਾਲ ਰੱਜ ਕੇ ਸੇਵਾ ਕੀਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਨੇ ਉਕਤ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ 'ਚ ਜੰਡਿਆਲਾ ਪੁਲਿਸ ਵਲੋਂ ਇੰਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।