ਹਾਦਸੇ ਦਾ ਸ਼ਿਕਾਰ ਹੋਈ ਡਾਂਸ ਗੁਰੱਪ ਗੱਡੀ, ਇੱਕ ਲੜਕੀ ਦੀ ਮੌਤ - Tarn Taran latest news
🎬 Watch Now: Feature Video
ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਚੱਕ ਮਹਿਰ ਦੇ ਕੋਲ ਜਲਾਲਾਬਾਦ ਫਿਰੋਜ਼ਪੁਰ ਤੋ ਸੱਭਿਆਚਾਰਕ ਗਰੁੱਪ ਆਪਣੇ ਪ੍ਰੋਗਰਾਮ ਕਰਨ ਲਈ ਅਮ੍ਰਿਤਪੁਰ ਨੇੜੇ ਮੁੰਡੀ ਮੋੜ ਜਾ ਰਹੇ ਸੀ ਤਾਂ ਅਚਾਨਕ ਗੱਡੀ ਪਲਟਣ ਕਾਰਨ ਇੱਕ ਡਾਂਸਰ ਜਿਸ ਦਾ ਨਾਮ ਨੀਰੂ ਪਤਨੀ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਜਿਲਾ ਫਿਰੋਜ਼ਪੁਰ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਬਾਕੀ ਸਾਰੇ ਗਰੁੱਪ ਦੇ ਮੈਬਰਾਂ ਨੂੰ ਗੰਭੀਰ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਉੱਤੇ ਪਹੁੰਚੇ ਫਤਿਆਬਾਦ ਦੀ ਪੁਲਿਸ ਦੇ ASI ਜੈਮਲ ਸਿੰਘ ਨੇ ਲਾਸ ਨੂੰ ਕਬਜ਼ੇ ਵਿੱਚ ਲੈ ਕਿ ਜਖਮੀਆਂ ਨੂੰ ਹਸਪਤਾਲ ਖਡੂਰ ਸਾਹਿਬ ਭੇਜ ਕਿ ਮਾਮਲੇ ਦੀ ਜਾਚ ਸੁਰੂ ਕਰ ਦਿੱਤੀ ਹੈ।
Last Updated : Feb 3, 2023, 8:33 PM IST