ਜ਼ੀਰਾ ਸ਼ਰਾਬ ਫੈਕਟਰੀ: ਪੁਲਿਸ ਵੱਲੋਂ ਹਿਰਾਸਤ 'ਚ ਲਏ ਧਰਨਾਕਾਰੀ ਰਿਹਾਅ, ਸਾਂਝਾ ਮੋਰਚਾ ਨੇ ਕੀਤਾ ਸਨਮਾਨਿਤ
🎬 Watch Now: Feature Video
ਫਿਰੋਜ਼ਪੁਰ ਵਿਖੇ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨੇ ਨੂੰ ਡੇਢ ਸੌ ਦਿਨ ਬੀਤ ਜਾਣ ਤੋਂ ਬਾਅਦ (Zira Liquor Factory Protest) ਪਿਛਲੇ ਦਿਨੀਂ ਪੁਲਿਸ ਨਾਲ ਹੋਈ ਝੜਪ ਦੌਰਾਨ ਕੁਝ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਜਾਂਚ (Zira Firozepur) ਵਾਸਤੇ ਕਮੇਟੀਆਂ ਬਣਾ ਕੇ ਆਪਣੇ ਨੁਮਾਇੰਦੇ ਦੇਣ ਦੀ ਮੰਗ ਕੀਤੀ ਗਈ ਸੀ, ਪਰ ਧਰਨਾਕਾਰੀਆਂ ਦੀ ਇਹ ਮੰਗ ਸੀ ਕਿ ਪਹਿਲਾਂ ਸਾਡੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਇਸ ਦੇ ਚੱਲਦੇ ਬੀਤੀ ਰਾਤ ਉਨ੍ਹਾਂ ਨੂੰ ਫਿਰੋਜ਼ਪੁਰ (protesters detained by the police) ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸਾਂਝਾ ਮੋਰਚਾ ਜ਼ੀਰਾ ਵਲੋਂ ਧਰਨੇ ਵਿੱਚ ਰਿਹਾਅ ਹੋਇਆ ਧਰਨਾਕਾਰੀਆਂ ਨੂੰ ਸਨਮਾਨਿਤ (Sanjha Morcha) ਕੀਤਾ ਗਿਆ ਅਤੇ ਆਗੂਆਂ ਨੇ ਕਿਹਾ ਕੀ ਬੇਸ਼ਕ ਸਾਡੇ 43 ਸਾਥੀਆਂ ਨੂੰ ਰਾਤੀ ਰਿਹਾਅ ਕਰ ਦਿੱਤਾ, ਪਰ ਜਦ ਤੱਕ ਸਾਡੇ ਉੱਤੇ ਦਰਜ ਪਰਚੇ ਰੱਦ ਨਹੀ ਕੀਤੇ ਜਾਂਦੇ ਅਤੇ ਸਾਡੇ ਅਸਲਾ ਲਾਇਸੈਂਸ ਬਹਾਲ ਕੀਤੇ ਜਾਣ ਅਤੇ ਹੋਰ ਮੰਗਾਂ ਨਾ ਮੰਨੀਆਂ ਜਾਣਗੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
Last Updated : Feb 3, 2023, 8:37 PM IST