ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਮਾਨਸਾ ਅਦਾਲਤ 'ਚ ਹੋਈ ਪੇਸ਼ੀ - ਮੁਲਜ਼ਮਾਂ ਦੀ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ
🎬 Watch Now: Feature Video
ਗੈਗਸਟਰ ਦੀਪਕ ਟੀਨੂੰ ਫਰਾਰ (appearance of the accused) ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੀਪਕ ਟੀਨੂੰ ਦੀ ਮਹਿਲਾ ਸਾਥੀ ਜਤਿੰਦਰ ਕੌਰ, ਰਾਜਵੀਰ, ਰਜਿੰਦਰ, ਗੋਰਾ ਦੀ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਸ਼ੂਟਰ ਅੰਕਿਤ ਸੇਰਸਾ ਦੀ ਵੀਡੀਓ ਕਾਨਫਰੰਸਿੰਗ ਜਰੀਏ ਮਾਨਸਾ ਅਦਾਲਤ ਵਿੱਚ (shooter Ankit Sersa through video conferencing) ਪੇਸ਼ੀ ਹੋਈ। ਅਦਾਲਤ ਵੱਲੋ ਅਗਲੀ ਪੇਸ਼ੀ 19 ਜਨਵਰੀ ਨੂੰ ਹੋਵੇਗੀ। ਜਿਕਰਯੋੇਗ ਹੈ ਕਿ ਮਾਨਸਾ ਦੇ ਸੀਆਈਏ ਸਟਾਫ ਦੀ ਗ੍ਰਿਫ਼ਤ ਵਿੱਚੋਂ ਗੈਗਸਟਰ ਦੀਪਕ ਟੀਨੂੰ ਨੂੰ ਉਸਦੀ ਮਹਿਲਾ ਸਾਥੀ ਅਤੇ ਹੋਰ ਮੁਲਜ਼ਮਾਂ ਨੇ ਫਰਾਰ ਹੋਣ ਵਿੱਚ ਮੱਦਦ ਕੀਤੀ ਸੀ ਅਤੇ ਗੱਡੀ ਮੁਹੱਈਆ ਕਰਵਾਈ ਗਈ ਸੀ। ਇਸੇ ਤਰ੍ਹਾਂ ਜਵਾਹਰਕੇ ਪਿੰਡ ਵਿਖੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਦੇ ਵਿੱਚ ਅੰਕਿਤ ਸੇਰਸਾ ਵੀ ਸ਼ਾਮਲ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਅੱਜ ਮਾਨਸਾ ਅਦਾਲਤ ਵਿੱਚ (Appearance of accused in Mansa court today) ਪੇਸ਼ੀ ਸੀ ਅਤੇ ਭਾਰੀ ਸੁਰੱਖਿਆ ਵਿੱਚ ਸਭ ਦੀ ਪੇਸ਼ੀ ਹੋਈ।
Last Updated : Feb 3, 2023, 8:38 PM IST