Counterfeit ENO: ਨਕਲੀ ENO ਵੇਚ ਕੇ ਦੁਕਾਨਦਾਰ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ! ਵੱਡੀ ਮਾਤਰਾ 'ਚ ਪੈਕੇਟ ਜ਼ਬਤ - Counterfeit ENO
🎬 Watch Now: Feature Video
Published : Oct 10, 2023, 10:24 AM IST
ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਬੀਤੇ ਦਿਨੀਂ ਦੁਕਾਨਦਾਰ 'ਤੇ ਨਕਲੀ ENO ਵੇਚਣ ਦੇ ਕਥਿਤ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਦੁਕਾਨ 'ਤੇ ਕੰਪਨੀ ਦੇ ਕਰਮਚਾਰੀਆਂ ਵੱਲੋਂ ਰੇਡ ਕੀਤੀ ਗਈ ਸੀ, ਜਿਸ ਵਿੱਚ ENO ਦੇ 2700 ਨਕਲੀ ਪੈਕਿੰਟ ਬਰਾਮਦ ਕੀਤੇ ਗਏ। ਕੰਪਨੀ ਦੇ ਕਰਿੰਦਿਆਂ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਨਕਲੀ ENO ਵੇਚੀ ਜਾ ਰਹੀ ਹੈ। ਜਦੋਂ ਅਸੀਂ ਪੁਲਿਸ ਦੇ ਨਾਲ ਦੁਕਾਨ 'ਤੇ ਰੇਡ ਕੀਤੀ ਤਾਂ ਭਾਰੀ ਮਾਤਰਾ ਦੇ ਵਿੱਚ ਨਕਲੀ ENO ਬਰਾਮਦ ਕੀਤੀ ਗਈ ਹੈ, ਜਿਸ ਨੂੰ ਮੌਕੇ 'ਤੇ ਜਬਤ ਕਰ ਲਿਆ ਗਿਆ ਹੈ। ਕੰਪਨੀ ਦੇ ਕਰਿੰਦਿਆਂ ਨੇ ਦੱਸਿਆ ਕਿ ਇਹ ਮਨੁੱਖੀ ਜੀਵਨ ਦੇ ਲਈ ਜ਼ਹਿਰ ਦਾ ਕੰਮ ਕਰਦੀ ਹੈ ਤੇ ਦੁਕਾਨਦਾਰਾਂ ਦੇ ਵੱਲੋਂ ਬਿਨਾਂ ਮਨੁੱਖੀ ਜੀਵਨ ਦੀ ਪਰਵਾਹ ਕੀਤਿਆਂ ਇਹ ਨਕਲੀ ENO ਵੇਚੀ ਜਾ ਰਹੀ ਸੀ। ਇਸ ਮੌਕੇ ਕੰਪਨੀ ਦੇ ਕਰਿੰਦਿਆਂ ਨੇ ਨਕਲੀ ਤੇ ਅਸਲੀ ENO ਦੀ ਪਛਾਣ ਵੀ ਦੱਸੀ ਹੈ।