'Swachhta Hi Seva' Sand Art : ਰੇਤ ਕਲਾਕਾਰ ਪਟਨਾਇਕ ਦੀ ਪੁਰੀ ਸਮੁੰਦਰ ਕੰਢੇ ਸਵੱਛਤਾ ਹੀ ਸੇਵਾ ਮੁੰਹਿਮ ਨੂੰ ਸਮਰਪਿਤ ਰੇਤ ਕਲਾਕਾਰੀ, ਦੇਖੋ - Puri Beach video
🎬 Watch Now: Feature Video
Published : Oct 1, 2023, 7:01 PM IST
ਓਡੀਸ਼ਾ : ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਓਡੀਸ਼ਾ ਵਿੱਚ ਪੁਰੀ ਬੀਚ 'ਤੇ ਸਵੱਛਤਾ ਹੀ ਸੇਵਾ 2023 ਮੁਹਿੰਮ ਲਈ ਰੇਤ 'ਤੇ ਇੱਕ ਕਲਾਕਾਰੀ (Sand Artist Sudarsan Patnaik) ਬਣਾਈ। ਇਹ ਮੁਹਿੰਮ ਸਵੱਛ ਭਾਰਤ ਮਿਸ਼ਨ ਦੀ ਨੌਵੀਂ ਵਰ੍ਹੇਗੰਢ ਮਨਾਉਣ (Swachhta Hi Seva) ਲਈ ਸ਼ੁਰੂ ਕੀਤੀ ਗਈ ਹੈ। ਸਿਰਫ਼ 14 ਦਿਨਾਂ ਵਿੱਚ ਦੇਸ਼ ਭਰ ਤੋਂ 32 ਕਰੋੜ ਤੋਂ ਵੱਧ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਸੁਦਰਸ਼ਨ ਪਟਨਾਇਕ ਨੇ ਸੈਂਡ ਆਰਟ ਰਾਹੀਂ ਸਵੱਛਤਾ ਪ੍ਰੋਗਰਾਮ ਬਾਰੇ ਜਾਗਰੂਕਤਾ ਫੈਲਾਈ। ਇਸ ਸਿਲਸਿਲੇ 'ਚ ਉਨ੍ਹਾਂ ਨੇ ਪੁਰੀ ਦੇ ਬੀਚ 'ਤੇ 7 ਫੁੱਟ ਉੱਚੀ ਰੇਤ ਦੀ ਮੂਰਤੀ ਬਣਾਈ ਹੈ। ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝਾੜੂ ਨਾਲ ਸਫਾਈ ਕਰਦੇ ਦਿਖਾਉਣ ਦੇ ਨਾਲ-ਨਾਲ 100 ਰੇਤ ਦੇ ਡਸਟਬਿਨ ਵੀ ਬਣਾਏ ਗਏ ਹਨ।