ਦੋ ਦਿਨ ਪਹਿਲਾਂ ਹਸਪਤਾਲ ਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ - ਬਠਿੰਡਾ ਦੇ ਸਰਕਾਰੀ ਹਸਪਤਾਲ
🎬 Watch Now: Feature Video
ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਵਿੱਚੋਂ ਪਿਛਲੇ ਦਿਨੀਂ ਚਾਰ ਦਿਨਾਂ ਦੇ ਚੋਰੀ ਹੋਏ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ ਪੁਲਿਸ ਨੇ ਬਠਿੰਡਾ ਦੇ ਪਿੰਡ ਰੁੱਖਾਂ ਤੋਂ ਬਰਾਮਦ ਕਰ ਲਿਆ ਹੈ ਅਤੇ ਚੋਰੀ ਕਰਨ ਵਾਲੀਆਂ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਬਰਾਮਦ ਕੀਤੇ ਬੱਚੇ ਨੂੰ ਮੁੱਢਲੇ ਚੈਕਅਪ ਲਈ ਸਰਕਾਰੀ ਹਸਪਤਾਲ ਲਿਆਂਦਾ ਹੈ। ਐਸਐਮਓ ਡਾਕਟਰ ਸਤੀਸ਼ ਜਿੰਦਲ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਦਾ ਚੈਕਅਪ ਕੀਤਾ ਜਾ ਰਿਹਾ ਹੈ। ਚੋਰੀ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋ ਪੁਲਿਸ ਦਾ ਧੰਨਵਾਦ ਕੀਤਾ ਗਿਆ। ਇਹ ਬੱਚਾ ਪਿੰਡ ਮਲੂਕੇ ਤੋਂ ਬਰਾਮਦ ਹੋਇਆ ਹੈ। Bathinda Civil hospital. Police recovered the two days baby.
Last Updated : Feb 3, 2023, 8:35 PM IST