ਗੜ੍ਹਸ਼ੰਕਰ ਦੇ ਪਿੰਡਾਂ ਨੂੰ ਨਵਾਂਸ਼ਹਿਰ ਨਾਲ ਜੋੜਨ ਦਾ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਕੀਤਾ ਗਿਆ ਵਿਰੋਧ

🎬 Watch Now: Feature Video

thumbnail

By

Published : May 11, 2023, 6:51 PM IST

ਹੁਸ਼ਿਆਰਪੁਰ : ਗੜ੍ਹਸ਼ੰਕਰ ਸਬ ਡਿਵੀਜ਼ਨ ਨੂੰ ਤੋੜ ਕੇ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਨਵਾਂਸ਼ਹਿਰ ਜਿਲ੍ਹੇ ਨਾਲ ਜੋੜਨ ਦੇ ਮੁੱਖ ਮੰਤਰੀ ਦੇ ਐਲਾਨ ਦੇ ਵਿਰੋਧ ਵਿੱਚ ਅੱਜ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਨੇ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਦੂਸਰੇ ਦਿਨ ਵੀ ਹੜਤਾਲ ਕਰਕੇ ਅਦਾਲਤੀ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ ਗਿਆ। ਐਡਵੋਕੇਟ ਨੇ ਅੱਜ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਪਿੰਡ ਕਿਸੇ ਹੋਰ ਜਿਲ੍ਹੇ ਨਾਲ ਜੋੜਨ ਦੀ ਥਾਂ ਗੜ੍ਹਸ਼ੰਕਰ ਨੂੰ ਹੀ ਜਿਲ੍ਹਾ ਬਣਾਉਣਾ ਚਾਹੀਦਾ ਹੈ। 

ਸਭ ਤੋਂ ਪੁਰਾਣੀਆਂ ਸਬ ਡਿਵੀਜ਼ਨ : ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਬ ਡਿਵੀਜ਼ਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਜਿਸ ਵੇਲੇ ਪੁਲਿਸ ਚੌਂਕੀ ਹੁੰਦਾ ਸੀ, ਗੜ੍ਹਸ਼ੰਕਰ ਉਸ ਵੇਲੇ ਵੀ ਸਬ ਡਿਵੀਜ਼ਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਰਿਹਾ ਹੈ ਅਤੇ ਪਹਿਲਾਂ ਗੜ੍ਹਸ਼ੰਕਰ ਸਬ ਡਿਵੀਜਨ ਵਿੱਚੋਂ ਬਲਾਚੌਰ ਨੂੰ ਤੋੜ ਕੇ ਨਵਾਂਸ਼ਹਿਰ ਨਾਲ ਰਲਾ ਕੇ ਨਵਾਂਸ਼ਹਿਰ ਨੂੰ ਜਿਲ੍ਹਾ ਬਣਾ ਦਿੱਤਾ ਗਿਆ, ਜਦੋਂਕਿ ਜਿਲ੍ਹਾ ਬਣਨ ਦਾ ਹੱਕ ਗੜ੍ਹਸ਼ੰਕਰ ਦਾ ਸੀ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਪਿੰਡਾਂ ਨੂੰ ਨਵਾਂਸ਼ਹਿਰ ਨਾਲ ਜੋੜਨ ਨਾਲ ਲੋਕਾਂ ਨੂੰ ਬੈਕਵਰਡ ਏਰੀਏ ਦੀ ਮਿਲ ਰਹੀ ਸੁਹੂਲਤ ਵੀ ਖਤਮ ਹੋ ਜਾਵੇਗੀ। 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਡਾਕੂਮੈਂਟਾਂ ਵਿੱਚ ਵੀ ਤਬਦੀਲੀ ਕਰਵਾਉਣ ਲਈ ਧੱਕੇ ਖਾਣੇ ਪੈਣਗੇ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਨੂੰ ਤੋੜਨ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ, ਡਿਪਟੀ ਸਪੀਕਰ, ਮਾਲ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.