Protest Against Installation of Mobile Tower: ਮੋਬਾਈਲ ਟਾਵਰ ਨਾ ਲਗਾਉਣ ਨੂੰ ਲੈ ਕੇ ਮੁਹੱਲਾ ਵਾਸੀ ਹੋਏ ਇੱਕਜੁਟ, ਰੁਕਵਾਇਆ ਕੰਮ - ਮੋਬਾਈਲ ਟਾਵਰ ਨੂੰ ਲੈ ਕੇ ਧਰਨਾ
🎬 Watch Now: Feature Video
Published : Sep 29, 2023, 7:19 AM IST
ਕਪੂਰਥਲਾ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਆਹਮੋ-ਸਾਹਮਣੇ ਹੋ ਰਹੇ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਨੇ ਟਾਵਰ ਲਗਾਉਣ ਦਾ ਕੰਮ ਬੰਦ ਕਰਵਾ ਕੇ ਧਰਨਾ ਦਿੱਤਾ ਹੈ। ਇਸ ਦੌਰਾਨ ਹੀ ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ ਇਲਾਕੇ ਦੀ ਇੱਕ ਦੁਕਾਨ 'ਤੇ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਦੁਕਾਨਦਾਰ ਨੇ ਇਸ ਟਾਵਰ ਨੂੰ ਲਗਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਅਦ 'ਚ ਇਲਾਕਾ ਨਿਵਾਸੀਆਂ ਦੇ ਮਨ੍ਹਾ ਕਰਨ 'ਤੇ ਇਹ ਕੰਮ ਰੋਕ ਦਿੱਤਾ ਗਿਆ ਸੀ। ਹੁਣ ਉਕਤ ਦੁਕਾਨਦਾਰ ਵੱਲੋਂ ਦੁਬਾਰਾ ਇਸ ਟਾਵਰ ਨੂੰ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਖ਼ਿਲਾਫ਼ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜਦੋਂ ਉਕਤ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਔਰਤਾਂ ਨੇ ਧਰਨਾ ਦੇ ਦਿੱਤਾ। ਉੱਥੇ ਹੀ ਦੂਜੇ ਪਾਸੇ ਧਰਨੇ 'ਤੇ ਆਏ ਸਿਆਸੀ ਲੋਕ ਪ੍ਰਸ਼ਾਸਨ ਤੋਂ ਜਲਦ ਹੀ ਉਕਤ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਦੇ ਰਹੇ ਸਨ।