Three youths injured due to gunshots: ਵਾਲਮਿਕੀ ਸਮਾਜ ਦੇ ਲੋਕਾਂ ਉੱਤੇ ਸ਼ਰਾਬ ਦੇ ਠੇਕੇਦਾਰਾਂ ਨੇ ਕੀਤੀ ਫਾਇਰਿੰਗ, ਤਿੰਨ ਜ਼ਖ਼ਮੀ - fired on the people of Valimki community
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/14-10-2023/640-480-19764025-513-19764025-1697265544341.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Oct 14, 2023, 12:13 PM IST
ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਨੰਗਲੀ ਕੋਲ ਦੇਰ ਰਾਤ ਵਾਲਮਿਕੀ ਸਮਾਜ (Valmiki society) ਦੇ ਕੁੱਝ ਲੋਕ ਇੱਕ ਪ੍ਰੋਗਰਾਮ ਤੋਂ ਆਪਣੇ ਘਰਾਂ ਨੂੰ ਜਾ ਰਹੇ ਸਨ। ਰਸਤੇ ਵਿੱਚ ਸ਼ਰਾਬ ਦੇ ਠੇਕੇਦਾਰ (Liquor contractor) ਦੀਆਂ ਗੱਡੀਆਂ ਲੱਗੀਆਂ ਹੋਈਆਂ ਸਨ, ਜਿਸ ਦੇ ਚਲਦੇ ਵਾਲਮਿਕ ਸਮਾਜ ਦੇ ਆਗੂਆਂ ਨੇ ਰਸਤਾ ਮੰਗਿਆ ਤਾਂ ਰਸਤਾ ਮੰਗਣ ਉੱਤੇ ਸ਼ਰਾਬ ਦੇ ਠੇਕੇਦਾਰਾਂ ਨੇ ਉਹਨਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਤਲਖ਼ੀ ਵਧਣ ਉੱਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪਿਸਤੋਲਾਂ ਕੱਢ ਲਈਆਂ ਗਈਆਂ ਅਤੇ ਸ਼ਰੇਆਮ (Shots fired) ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਵੱਜਣ ਨਾਲ ਵਾਲਮਿਕੀ ਸਮਾਜ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਸ਼ਰੇਆਮ ਧੱਕਾ ਹੋਇਆ ਹੈ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ ਉੱਤੇ ਆਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।