ਕਿੱਕ ਬਾਕਸਿੰਗ ਦੇ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਵਿੱਚੋਂ ਖੁਸ਼ਪ੍ਰੀਤ ਕੌਰ ਨੇ ਜਿੱਤਿਆ ਸੋਨ ਤਗਮਾ - ਖੁਸ਼ਪ੍ਰੀਤ ਕੌਰ ਕਿੱਕ ਬਾਕਸਿੰਗ ਖਿਡਾਰਣ
🎬 Watch Now: Feature Video
Published : Nov 30, 2023, 5:40 PM IST
ਮੋਗਾ: ਜੋ ਵਿਅਕਤੀ ਜਿੰਨ੍ਹੀ ਜ਼ਿਆਦਾ ਮਿਹਨਤ ਕਰਦਾ ਹੈ ਉਸ ਨੂੰ ਉਸ ਦੀ ਮਿਹਨਤ ਮੁਤਾਬਿਕ ਹੀ ਫ਼ਲ ਮਿਲਦਾ ਹੈ। ਅਜਿਹੀ ਸਖ਼ਤ ਮਿਹਨਤ ਮੋਗਾ ਦੇ ਪਿੰਡ ਰਣਸੀਹ ਖੁਰਦ ਖੁਸ਼ਪ੍ਰੀਤ ਕੌਰ ਨੇ ਕੀਤੀ ਸੀ ਜਿਸ ਦਾ ਫ਼ਲ ਸੋਨ ਤਗਮਾ ਉਸੀ ਦੀ ਝੋਲੀ 'ਚ ਪਿਆ ਹੈ। ਇਸ ਇੱਕ ਮੈਡਲ ਕਾਰਨ ਖੁਸ਼ਪ੍ਰੀਤ ਨੂੰ ਜਿੱਥੇ ਹੋਰ ਹਿੰਮਤ ਅਤੇ ਮਿਹਨਤ ਕਰਨ ਦਾ ਹੌਂਸਲਾ ਮਿਿਲਆ ਹੈ ਉੱਥੇ ਹੀ ਮੋਗਾ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਹੋਇਆ ਹੈ। ਦੱਸ ਦਈਏ ਕਿ ਕਿੱਕ ਬਾਕਸਿੰਗ ਦੇ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਵਿੱਚੋਂ ਖੁਸ਼ਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ। ਖੁਸ਼ਪ੍ਰੀਤ ਦੇ ਪਿਤਾ ਨੇ ਕਿਹਾ ਫਿਲਮ ਦੰਗਲ ਤੋਂ ਪ੍ਰਭਾਵਿਤ ਹੋ ਕੇ ਆਪਣੀ ਬੇਟੀ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ। ਉਨ੍ਹਾਂ ਆਖਿਆ ਕਿ ਖੁਸ਼ਪ੍ਰੀਤ ਹੋਰੀ ਤਿੰਨ ਭੈਣਾਂ ਹਨ ਅਤੇ ਵੱਖ ਵੱਖ ਖੇਤਰਾਂ ਵਿੱਚ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਯੂਨੀਵਰਸਿਟੀ ਵਿੱਚ ਖੁਸ਼ਪ੍ਰੀਤ ਆਪਣੀ ਤਾਲੀਮ ਹਾਸਿਲ ਕਰ ਰਹੀ ਹੈ , ਉਸ ਯੂਨੀਵਰਸਿਟੀ ਵੱਲੋਂ ਖੁਸ਼ਪ੍ਰੀਤ ਲਈ ਵੱਡਾ ਐਲਾਨ ਕਰਦੇ ਆਖਿਆ ਗਿਆ ਹੈ ਕਿ ਖੁਸ਼ਪ੍ਰੀਤ ਨੇ ਦੇਸ਼ ਦਾ ਅਤੇ ਸਾਡੀ ਯੂਨੀਵਰਸਿਟੀ ਦਾ ਵੀ ਮਾਣ ਵਧਾਇਆ ਹੈ। ਇਸ ਕਰਕੇ ਸਾਰਾ ਖਰਚਾ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਪੂਰੇ ਭਾਰਤ ਚੋਂ ਇਸ ਮੁਕਾਬਲੇ ਲਈ 45 ਵਿਦਿਆਰਥੀਆਂ ਦੀ ਚੋਣ ਹੋਈ ਸੀ ਜਿਸ ਚੋਂ ਸਿਰਫ਼ ਤੇ ਸਿਰਫ਼ ਮੋਗਾ ਦੀ ਖੁਸ਼ਪ੍ਰੀਤ ਕੌਰ ਵੱਲੋਂ ਸੋਨੇ ਦਾ ਮੈਡਲ ਜਿੱਤ ਕੇ ਆਪਣਾ, ਪਰਿਵਾਰ, ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।