ਪ੍ਰੇਮੀ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਲੜਕੀ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਦੇਖੋ ਵੀਡੀਓ - girl tried to commit suicide
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਸਾਈ ਮਾਰਕੀਟ ਦੇ ਨਜ਼ਦੀਕ ਪੈਂਦੇ ਅੰਭੈ ਅਪਾਰਟਮੈਂਟ ਵਿੱਚ ਇੱਕ 17 ਸਾਲ ਦੀ ਕੁੜੀ 6 ਮੰਜਿਲਾਂ ਬਿਲਡਿੰਗ ਉੱਤੇ ਚੜ੍ਹਕੇ ਛਾਲ ਮਾਰਨ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਮੌਕੇ ਉੱਥੇ ਪਹੁੰਚ ਕੇ ਫਾਇਰ ਬਿਗ੍ਰੇਡ ਅਤੇ ਪੁਲਿਸ ਅਧਿਕਾਰੀਆਂ ਨੇ ਸਾਂਝੇ ਤੌਰ ਉੱਤੇ ਲੜਕੀ ਨੂੰ ਹੇਠਾਂ ਉਤਾਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਜੋ ਹੈ ਇੱਕ ਨੌਜਵਾਨ ਨੂੰ ਪਿਆਰ ਕਰਦੀ ਹੈ ਅਤੇ ਉਸ ਲੜਕੇ ਨੇ ਲੜਕੀ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਰਕੇ ਲੜਕੀ ਪਰੇਸ਼ਾਨ ਹੋ ਕੇ 6 ਮੰਜਿਲਾਂ ਇਮਾਰਤ ਉੱਤੇ ਚੜ੍ਹ ਗਈ। ਜ਼ਿਕਰਯੋਗ ਹੈ ਕਿ ਇਹ ਲੜਕੀ ਘਰਾਂ ਦੇ ਵਿੱਚ ਸਾਫ਼ ਦਾ ਕੰਮ ਕਰਦੀ ਹੈ ਅਤੇ ਪੁਲਿਸ ਵੱਲੋਂ ਹੁਣ ਇਸਨੂੰ 2 ਨੰਬਰ ਡਵੀਜ਼ਨ ਥਾਣਾ ਦੇ ਵਿੱਚ ਲਜਾਇਆ ਗਿਆ ਹੈ ਕਿ ਜਿੱਥੇ ਇਸਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
Last Updated : Feb 3, 2023, 8:23 PM IST