ਤਰਨ ਤਾਰਨ ਵਿੱਚ ਮੀਂਹ ਕਾਰਨ ਫ਼ਸਲ ਖ਼ਰਾਬ ਤੇ ਬਿਜਲੀ ਠੱਪ - Tarn Taran News Update
🎬 Watch Now: Feature Video
ਤਰਨ ਤਾਰਨ: ਜ਼ਿਲ੍ਹੇ ਵਿੱਚ ਆਏ ਮੀਂਹ ਹਨੇਰੀ ਨਾਲ ਜਿੱਥੇ ਵੱਡੇ ਵੱਡੇ ਦਰੱਖਤਾਂ (rain in Tarn Taran) ਪੁੱਟੇ ਗਏ ਹਨ, ਉਥੇ ਹੀ ਕਈ ਟ੍ਰਾਂਸਫਾਰਮਰ ਵੀ ਪੁੱਟੇ ਗਏ ਹਨ ਅਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ। ਇਸ ਮੀਂਹ ਹਨੇਰੀ (Tarn Taran Weather) ਤੇ ਝੱਖੜ ਕਾਰਨ ਵੱਡੀ ਗਿਣਤੀ ਕਿਸਾਨਾਂ ਦੀ ਬੱਚਿਆਂ ਵਾਂਗ ਪਾਲੀ ਝੋਨੇ ਦੀ ਫ਼ਸਲ ਵੀ ਜ਼ਮੀਨ ਤੇ ਵਿੱਛ ਗਈ ਹੈ। ਇਸ ਹਨੇਰੀ ਕਾਰਨ ਜਿੱਥੇ ਪਾਵਰਕੌਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋਈ ਹੈ। ਉਥੇ ਹੀ ਸੜਕਾਂ 'ਤੇ ਰੁੱਖ (crop damage and power outage) ਡਿੱਗਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਰੋਸ ਵੇਖਿਆ ਗਿਆ।
Last Updated : Feb 3, 2023, 8:27 PM IST