ਮੰਤਰੀ ਮੀਤ ਹੇਅਰ ਦੇ ਅਨੰਦ ਕਾਰਜ ਰਿਜੋਰਟ 'ਚ ਹੋਣ ਨੂੰ ਲੈ ਕੇ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ, ਕਿਹਾ-ਜੇ ਇੰਝ ਹੋਇਆ ਤਾਂ ਬਹੁਤ ਗਲਤ
🎬 Watch Now: Feature Video
Published : Nov 7, 2023, 7:57 PM IST
ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ 'ਤੇ ਮੁੜ ਤੋਂ ਮੋਹਰ ਲੱਗਣ 'ਤੇ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਕਿ ਉਹ ਆਪਣੇ ਸਾਥੀਆਂ ਨੂੰ ਅਪੀਲ ਕਰਦੇ ਹਨ ਕਿ ਮਿਲ ਕੇ ਸਿੱਖੀ ਤੇ ਪੰਥ ਲਈ ਕੰਮ ਕਰੀਏ। ਉਨ੍ਹਾਂ ਨਾਲ ਹੀ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਸਤਿਕਾਰਯੋਗ ਹਨ ਅਤੇ ਉਨ੍ਹਾਂ ਦਾ ਸਰਕਾਰ ਤੇ ਨਿਆਂਪਾਲਿਕਾ ਨਾਲ ਗਿਲਾ ਹੈ। ਗਰੇਵਾਲ ਦਾ ਕਹਿਣਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਮੁਕਰ ਜਾਂਦਾ ਹੈ, ਜੋ ਸ਼ਰਮ ਵਾਲੀ ਗੱਲ ਹੈ, ਜਦਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਰਿਹਾਈ ਲਈ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਮੰਤਰੀ ਮੀਤ ਹੇਅਰ ਦੇ ਰਿਜੋਰਟ 'ਚ ਹੋਏ ਅਨੰਦ ਕਾਰਜਾਂ ਨੂੰ ਲੈਕੇ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਜੇ ਮੰਤਰੀ ਹੀ ਹੁਕਮ ਅਦੂਲੀ ਕਰਨਗੇ ਤਾਂ ਆਮ ਲੋਕਾਂ 'ਚ ਕੀ ਸੰਦੇਸ਼ ਜਾਏਗਾ। ਉਨ੍ਹਾਂ ਕਿਹਾ ਕਿ ਜੇ ਰਿਜੋਰਟ 'ਚ ਅਨੰਦ ਕਾਰਜ ਹੋਏ ਹਨ ਤਾਂ ਇਹ ਬਹੁਤ ਹੀ ਮੰਦਭਾਗਾ ਹੈ।