ETV Bharat / state

'ਟਰੰਪ ਨਾਲ ਗੱਲ ਕਰਕੇ ਸੁਲਝਾਇਆ ਜਾ ਸਕਦਾ ਸੀ ਮਸਲਾ'- ਡਿਪੋਰਟ ਹੋਏ ਪੰਜਾਬੀਆਂ 'ਤੇ ਬੀਬੀ ਜਗੀਰ ਕੌਰ ਦਾ ਬਿਆਨ - ILLEGAL IMMIGRANTS DEPORTATION

ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਪੰਜਾਬੀਆਂ ਨੂੰ ਲੈ ਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਹੈ।

ਡਿਪੋਰਟ ਭਾਰਤੀਆਂ 'ਤੇ ਬੀਬੀ ਜਗੀਰ ਕੌਰ ਦਾ ਬਿਆਨ
ਡਿਪੋਰਟ ਭਾਰਤੀਆਂ 'ਤੇ ਬੀਬੀ ਜਗੀਰ ਕੌਰ ਦਾ ਬਿਆਨ (Etv Bharat)
author img

By ETV Bharat Punjabi Team

Published : Feb 6, 2025, 9:30 AM IST

ਕਪੂਰਥਲਾ: ਬੀਤੇ ਦਿਨ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਪਹੁੰਚਿਆ। ਜਿੱਥੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁਲਿਸ ਵੱਲੋਂ ਸੁਰੱਖਿਆ ਦੇ ਪਹਿਰੇ 'ਚ ਪਹੁੰਚਾਇਆ ਗਿਆ। ਇਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਖ਼ਬਰ ਸੁਣ ਕੇ ਮਨ ਨੂੰ ਤਕਲੀਫ਼ ਹੋਈ ਹੈ ਕਿਉਂਕਿ ਉਹ ਨੌਜਵਾਨ ਪਤਾ ਨਹੀਂ ਕਿਹੜੇ ਹਲਾਤਾਂ 'ਚ ਦੇਸ਼ ਛੱਡ ਕੇ ਬਾਹਰ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।

ਡਿਪੋਰਟ ਭਾਰਤੀਆਂ 'ਤੇ ਬੀਬੀ ਜਗੀਰ ਕੌਰ ਦਾ ਬਿਆਨ (Etv Bharat)

'ਸੁਲਝਾਇਆ ਜਾ ਸਕਦਾ ਸੀ ਮਸਲਾ'

ਬੀਬੀ ਜਗੀਰ ਕੌਰ ਨੇ ਕਿਹਾ ਕਿ, 'ਦੁੱਖ ਇਸ ਗੱਲ ਦਾ ਹੈ ਕਿ ਲੋਕ ਆਪਣੀ ਪੂੰਜੀ ਦਾ ਵੱਡਾ ਹਿੱਸਾ ਲਗਾਕੇ ਵਿਦੇਸ਼ ਜਾਂਦੇ ਹਨ। ਬਾਵਜੂਦ ਇਸ ਦੇ ਫਿਰ ਇਹ ਪਤਾ ਨਹੀਂ ਹੁੰਦਾ ਕਿ ਕਿੰਨਾ ਸਮਾਂ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਤੇ ਸੰਘਰਸ਼ ਕਰਨਾ ਪਵੇਗਾ। ਸਾਰੇ ਦੇਸ਼ ਵਿੱਚੋਂ 18 ਹਜ਼ਾਰ ਭਾਰਤੀਆਂ ਦੀ ਗਿਣਤੀ ਗੈਰ-ਕਾਨੂੰਨੀ ਦੱਸੀ ਗਈ, ਜੋ ਬਹੁਤ ਘੱਟ ਹੈ। ਇਨ੍ਹਾਂ ਭਾਰਤੀਆਂ ਨੂੰ ਡਿਪੋਰਟ ਕਰਨ ਨਾਲੋਂ ਉੱਥੇ ਹੀ ਲੀਗਲ ਕਰ ਦੇਣਾ ਚਾਹੀਦਾ ਸੀ। ਜੇ ਇਹ ਗੈਰ-ਕਾਨੂੰਨੀ ਸੀ ਤਾਂ ਇਨ੍ਹਾਂ ਨੂੰ ਵਾਪਸ ਭੇਜਣ ਨਾਲੋਂ ਕਾਨੂੰਨੀ ਰਾਹ ਦੱਸਣਾ ਚਾਹੀਦਾ ਸੀ ਤਾਂ ਜੋ ਇਹ ਉੱਥੇ ਕਮਾਈ ਕਰ ਸਕਦੇ। ਜੇ ਸਰਕਾਰ ਯਤਨ ਕਰਦੀ ਤਾਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਇਆ ਜਾ ਸਕਦਾ ਸੀ,'।

'ਪੰਜਾਬ 'ਚ ਰੁਜ਼ਗਾਰ ਅਤੇ ਸੁਰੱਖਿਆ ਨਹੀਂ'

ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਬੱਚਿਆਂ ਨੂੰ ਨਾਂ ਤਾਂ ਇੱਥੇ ਪੂਰਾ ਰੁਜ਼ਗਾਰ ਹੀ ਮਿਲਦਾ ਹੈ ਅਤੇ ਨਾ ਹੀ ਸੁਰੱਖਿਆ। ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ, ਲੋਕ ਆਪਣੇ ਬੱਚਿਆਂ ਨੂੰ ਲੁਕਾਉਂਦੇ ਫਿਰਦੇ ਹਨ ਅਤੇ ਸੋਚਦੇ ਨੇ ਕਿ ਉਹ ਕਿਸੇ ਨਾ ਕਿਸੇ ਪਾਸੇ ਨੌਕਰੀ ਲੱਗ ਜਾਣ ਤਾਂ ਜੋ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।

ਸਹੂਲਤਾਂ ਦੀ ਘਾਟ ਕਾਰਨ ਜਾਂਦੇ ਵਿਦੇਸ਼

ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਤਾਂ ਉਹ ਗੈਰ-ਕਾਨੂੰਨੀ ਢੰਗ ਦੇ ਨਾਲ ਇੱਧਰ-ਉੱਧਰ ਜਾ ਕੇ ਆਪਣਾ ਰੁਜ਼ਗਾਰ ਲੱਭਦੇ ਹਨ। ਭਾਵੇਂ ਕੁੱਝ ਇੱਥੇ ਰੁਜ਼ਗਾਰ ਕਰ ਸਕਦੇ ਹਨ ਪਰ ਜਦੋਂ ਮਨੁੱਖ ਦੀ ਜ਼ਿੰਦਗੀ ਦੀ ਕੋਈ ਸੁਰੱਖਿਆ ਨਾ ਹੋਵੇ ਅਤੇ ਕੋਈ ਸਿਸਟਮ ਨਾ ਹੋਵੇ ਜਾਂ ਸਹੂਲਤ ਨਾ ਮਿਲੇ ਤਾਂ ਹੀ ਨੌਜਵਾਨ ਵਿਦੇਸ਼ਾਂ ਨੂੰ ਮੂੰਹ ਕਰਦੇ ਹਨ। ਉਹ ਸੋਚਦੇ ਹਨ ਕਿ ਵਿਦੇਸ਼ ਜਾ ਕੇ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਸੁਰੱਖਿਅਤ ਰਹੇਗੀ ਤਾਂ ਉਹ ਉੱਥੇ ਕਮਾਈ ਵੀ ਕਰ ਲੈਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.