Bharatiya Kisan Union Sidhupur : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਰੇਗਾ 24 ਨਵੰਬਰ ਨੂੰ ਰੇਲਾਂ ਦੇ ਚੱਕੇ ਜਾਮ - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
🎬 Watch Now: Feature Video
Published : Oct 25, 2023, 8:50 PM IST
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਕੀਤਾ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਦੇ ਖਿਲਾਫ ਮੋਰਚਾ ਖੋਲਦਿਆ ਕਿਹਾ ਕਿ ਕਿਸਾਨਾ ਦੀਆ ਮੰਗਾਂ ਹਮੇਸ਼ਾ ਤੋਂ ਲਟਕ ਰਹੀਆਂ ਹਨ। ਅਸੀਂ ਸੰਘਰਸ਼ਸ਼ੀਲ ਰਹਿਣ ਲਈ ਮਜਬੂਰ ਹਾਂ ਅਤੇ ਜਿਸਦੀ ਸਿੱਧੇ ਤੌਰ ਉੱਤੇ ਸਰਕਾਰ ਜਿੰਮੇਵਾਰ ਹੈ। ਕਿਉਂਕਿ ਕਿਸਾਨਾ ਵੱਲੋਂ ਕਣਕ ਦੀ ਬਿਜਾਈ ਕੀਤੀ ਜਾਣੀ ਹੈ ਪਰ ਡੀਏਪੀ ਖਾਦ ਸਰਕਾਰ ਮੁਹੱਈਆ ਨਹੀਂ ਕਰਵਾ ਰਹੀ ਹੈ। ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 24 ਨਵੰਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨਾਂ ਵੱਲੋਂ ਸੰਘਰਸ਼ ਵੀ ਜਾਰੀ ਰੱਖਿਆ ਜਾਵੇਗਾ।